ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੈਵਲ ਏਜੰਟ ਤੋਂ ਤੰਗ ਆ ਕੇ ਖੁਦਕੁਸ਼ੀ

06:13 AM Jul 09, 2024 IST

ਅੰਬਾਲਾ:

Advertisement

ਅੰਬਾਲਾ ਦੇ ਪੰਜੋਖਰਾ ਸਾਹਿਬ ਵਿੱਚ ਇੱਕ ਵਿਅਕਤੀ ਨੇ ਟਰੈਵਲਰ ਏਜੰਟ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਸ਼ਸ਼ੀਕਾਂਤ ਸ਼ਰਮਾ ਵਜੋਂ ਹੋਈ ਹੈ। ਪੰਜੋਖਰਾ ਦੇ ਬ੍ਰਾਹਮਣ ਮੁਹੱਲਾ ਨਿਵਾਸੀ ਸ਼ਿਵਾਨੀ (23) ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਪੜ੍ਹਾਈ ਲਈ ਆਸਟਰੇਲੀਆ ਜਾਣਾ ਚਾਹੁੰਦੀ ਸੀ ਜਿਸ ਲਈ ਉਸ ਦੇ ਪਿਤਾ ਸ਼ਸ਼ੀਕਾਂਤ ਸ਼ਰਮਾ ਨੇ ਚੰਡੀਗੜ੍ਹ ਵਿਚਲੇ ਇੱਕ ਟਰੈਵਲ ਏਜੰਟ ਕੋਲ 2 ਫਰਵਰੀ 2024 ਨੂੰ ਫਾਈਲ ਲਾਈ ਸੀ ਪਰ ਏਜੰਟ ਨੇ ਫਰਜ਼ੀ ਆਫਰ ਲੈਟਰ ਦੇ ਦਿੱਤਾ ਜਿਸ ਕਾਰਨ ਉਹ ਆਸਟਰੇਲੀਆ ਨਾ ਜਾ ਸਕੀ। ਇਸ ਮਗਰੋਂ ਉਨ੍ਹਾਂ ਪੰਜੋਖਰਾ ਥਾਣੇ ’ਚ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਵਕੀਲ ਨੇ ਕਿਹਾ ਕਿ ਉਹ ਟਰੈਵਲ ਏਜੰਟ ਕੰਪਨੀ ਕੋਲੋਂ 5.66 ਲੱਖ ਰੁਪਏ ਮੁੜਵਾ ਦੇਵੇਗਾ। ਸ਼ਿਵਾਨੀ ਨੇ ਕਿਹਾ ਕਿ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਕੁੱਝ ਪੈਸੇ ਦੇ ਦਿੱਤੇ ਪਰ ਬਾਅਦ ਵਿੱਚ ਢਾਈ ਲੱਖ ਰੁਪਏ ਨਾ ਦੇਣ ਲਈ ਬਹਾਨੇ ਲਾਉਂਦਾ ਰਿਹਾ। 5 ਜੁਲਾਈ ਨੂੰ ਕੰਪਨੀ ਮਾਲਕ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਉਸ ਦੇ ਪਿਤਾ ਨਾਲ ਮਾੜਾ ਸਲੂਕ ਵੀ ਕੀਤਾ ਗਿਆ ਜਿਸ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ 6 ਜੁਲਾਈ ਨੂੰ ਖ਼ੁਦ ਨੂੰ ਅੱਗ ਲਾ ਲਈ। ਇਸ ਬਾਰੇ ਪਤਾ ਲੱਗਣ ’ਤੇ ਪਰਿਵਾਰ ਨੇ ਉਸ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। -ਨਿੱਜੀ ਪੱਤਰ ਪ੍ਰੇਰਕ

Advertisement
Advertisement