ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਫਸੀਆਈ ਵੱਲੋਂ 50 ਸਾਲਾ ਅਧਿਕਾਰੀਆਂ ਨੂੰ ‘ਸੇਵਾਮੁਕਤ’ ਕਰਨ ਦਾ ਫ਼ਰਮਾਨ

07:02 AM Jul 07, 2023 IST

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਜੁਲਾਈ
ਕਿਸਾਨ ਵਿਰੋਧੀ ਫ਼ੈਸਲਿਆਂ ਕਰਕੇ ਚਰਚਾ ’ਚ ਰਹਿਣ ਵਾਲੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ ਤਾਜ਼ਾ ਪੱਤਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਖਿੱਤੇ ਦੇ 50 ਸਾਲ ਦੀ ਉਮਰ ਟੱਪ ਚੁੱਕੇ ਦਰਜਨਾਂ ਅਧਿਕਾਰੀਆਂ ਨੂੰ ਅੱਜ ਸੇਵਾਮੁਕਤੀ ਵਾਲੇ ਪੱਤਰ ਮਿਲੇ ਹਨ। ਅਚਨਚੇਤ ਇਹ ਪੱਤਰ ਮਿਲਣ ਨਾਲ ਅਧਿਕਾਰੀਆਂ ਨੂੰ ਝਟਕਾ ਲੱਗਿਆ ਹੈ। ਐੱਫਸੀਆਈ ਦੇ ਪੱਤਰ ’ਚ ਪੰਜਾਬ ਖਿੱਤੇ ਨਾਲ ਸਬੰਧਤ ਪੰਜਾਹ ਸਾਲ ਤੋਂ ਉੱਪਰ ਵਾਲੇ ਡਿਪੂ ਮੈਨੇਜਰਾਂ ਤੇ ਹੋਰਨਾਂ ਅਧਿਕਾਰੀਆਂ ਨੂੰ ਸੇਵਾਮੁਕਤ ਕਰਨ ਬਾਰੇ ਸਪਸ਼ਟ ਲਿਖਿਆ ਗਿਆ ਹੈ। ਨਿਗਮ ਦੇ ਐਗਜ਼ੀਕਿਊਟਿਵ ਡਾਇਰੈਕਟਰ (ਨਾਰਥ ਜ਼ੋਨ) ਸਚੇਂਦਰ ਪਟਨਾਇਕ ਦੇ ਦਸਤਖਤਾਂ ਹੇਠ ਇਹ ਪੱਤਰ 5 ਜੁਲਾਈ ਨੂੰ ਜਾਰੀ ਹੋਇਆ ਹੈ। ਐੱਫਸੀਆਈ ਦੇ ਸੂਤਰਾਂ ਨੇ ਦੱਸਿਆ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਦਰਜਨਾਂ ਅਧਿਕਾਰੀਆਂ ਨੂੰ ਇਸ ਪੱਤਰ ਰਾਹੀਂ ਸੇਵਾਮੁਕਤ ਕਰਨ ਦਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਵੀ ਅਧਿਕਾਰੀ ਦੀ ਉਮਰ ਪੰਜਾਹ ਸਾਲ ਤੋਂ ਭਾਵੇਂ ਕੁਝ ਮਹੀਨੇ ਜਾਂ ਹਫ਼ਤੇ ਵੀ ਉੱਪਰ ਹੈ ਉਸ ਨੂੰ ਸੇਵਾਮੁਕਤ ਕੀਤਾ ਜਾ ਰਿਹਾ ਹੈ। ਅਜਿਹਾ ਪੱਤਰ ਪ੍ਰਾਪਤ ਕਰਨ ਵਾਲੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਕਈ ਸਾਲ ਦੀ ਨੌਕਰੀ ਰਹਿੰਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਘਰੀਂ ਕਿਉਂ ਤੋਰਿਆ ਜਾ ਰਿਹਾ ਹੈ। ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਐੱਫਸੀਆਈ ਦਾ ਇਹ ਪੱਤਰ ਮੋਦੀ ਹਕੂਮਤ ਦੇ ਇਸ਼ਾਰੇ ’ਤੇ ਜਾਰੀ ਹੋਇਆ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦਾ ਕਹਿਣਾ ਸੀ ਕਿ ਐੱਫਸੀਆਈ ਵੀ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਬਰਨ ਘਰ ਤੋਰਨ ਦੇ ਰਾਹ ਪੈ ਗਈ ਹੈ।

Advertisement

Advertisement
Tags :
ਅਧਿਕਾਰੀਆਂਐੱਫਸੀਆਈਸਾਲਾਂਸੇਵਾਮੁਕਤਫ਼ਰਮਾਨਵੱਲੋਂ
Advertisement