ਫ਼ਾਜ਼ਿਲਕਾ: ਰੂਪਨਗਰ ਦੇ ਵਿਧਾਇਕ ਵਿਰੁੱਧ ਡੀਸੀ ਦਫਤਰ ਕਰਮਚਾਰੀਆਂ ਨੇ ਧਰਨਾ ਦਿੱਤਾ
ਪਰਮਜੀਤ ਸਿੰਘ
ਫਾਜ਼ਿਲਕਾ, 25 ਜੁਲਾਈ
ਰੂਪਨਗਰ ਵਿਧਾਇਕ ਵੱਲੋਂ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਡੀਸੀ ਦਫਤਰ ਕਾਮੇ ਹੜਤਾਲ ’ਤੇ ਰਹੇ ਅਤੇ ਵਿਧਾਇਕ ਦਨਿੇਸ਼ ਚੱਢਾ ਵਿਰੁੱਧ ਨਾਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਡੀਸੀ ਦਫਤਰ ਕਰਮਚਾਰੀਆਂ ਦੇ ਨਾਲ ਨਾਲ ਉਪ ਮੰਡਲ ਮੈਜਿਸਟਰੇਟ ਅਤੇ ਤਹਿਸੀਲਦਾਰ ਦਫਤਰਾਂ ਦੇ ਕਰਮਾਰੀਆਂ ਨੇ ਵੀ ਹਿੱਸਾ ਲਿਆ। ਕਰਮਚਾਰੀਆਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ, ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਦਫਤਰਾਂ ਵਿੱਚ ਰਾਜਨੀਤੀ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਕੁਮਾਰ, ਸਰਪ੍ਰਸਤ ਜਗਜੀਤ ਸਿੰਘ, ਕੈਸ਼ੀਅਰ ਪ੍ਰਦੀਪ ਸ਼ਰਮਾ, ਪਵਨ ਕੁਮਾਰ, ਰਾਮ ਸਿੰਘ, ਅੰਕੁਰ ਸ਼ਰਮਾ, ਪ੍ਰਦੀਪ ਸਿੰਘ, ਅਮਰਜੀਤ ਸਿੰਘ, ਰਾਮ ਰਤਨ, ਨਰਿੰਦਰ ਕੁਮਾਰ, ਸਤਪ੍ਰੀਤ ਕੰਬੋਜ, ਮੋਹਨ ਲਾਲ, ਪਰਮਜੀਤ ਸ਼ਰਮਾ, ਮਤਿੰਦਰ ਸਿੰਘ, ਅੰਕਿਤ ਕੁਮਾਰ, ਸੁਭਾਸ਼ ਕੁਮਾਰ, ਅਰਪਿਤ ਬੱਤਰਾ, ਮਹਿੰਦਰ ਕੁਮਾਰ, ਗੁਰਪਿੰਦਰ ਸਿੰਘ, ਅਮਿਤ ਧਮੀਜਾ, ਰਾਹੁਲ ਕੁਮਾਰ, ਵਰਿੰਦਰ ਕੁਮਾਰ, ਵਿਦਿਆ ਰਾਣੀ, ਬਲਵਿੰਦਰ ਕੌਰ, ਊਸ਼ਾ ਰਾਣੀ, ਚੇਤਨਾ, ਅਮਨਪ੍ਰੀਤ ਕੌਰ, ਹਨਿਾ ਧਵਨ, ਨੀਰੂ, ਡਿੰਪਲ, ਬਬਲੀ ਰਾਣੀ ਸਹਿਤ ਯੂਨੀਅਨ ਮੈਂਬਰ ਹਾਜ਼ਰ ਸਨ।