For the best experience, open
https://m.punjabitribuneonline.com
on your mobile browser.
Advertisement

ਪਿਤਾ ਦੀ ਆਵਾਜ਼ ਮੇਰੇ ਅੰਦਰ ਗੂੰਜਦੀ ਰਹਿੰਦੀ ਹੈ: ਅਨਿਲ ਕਪੂਰ

06:51 AM Dec 24, 2023 IST
ਪਿਤਾ ਦੀ ਆਵਾਜ਼ ਮੇਰੇ ਅੰਦਰ ਗੂੰਜਦੀ ਰਹਿੰਦੀ ਹੈ  ਅਨਿਲ ਕਪੂਰ
Advertisement

ਮੁੰਬਈ: ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੇ ਪਿਤਾ ਤੇ ਨਿਰਮਾਤਾ ਸੁਰਿੰਦਰ ਕਪੂਰ ਨੂੰ ਜਨਮ ਦਿਨ ’ਤੇ ਯਾਦ ਕਰਦਿਆਂ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਅਨਿਲ ਕਪੂਰ ਨੇ ਇੰਸਟਾਗ੍ਰਾਮ ’ਤੇ ਆਪਣੇ ਪਿਤਾ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਅੱਜ ਮੇਰੇ ਪਿਤਾ ਦਾ ਜਨਮ ਦਿਨ ਮਨਾ ਰਹੇ ਹਾਂ। ਉਹ ਸਾਧਾਰਨ, ਇਮਾਨਦਾਰ ਤੇ ਖੁਸ਼ਦਿਲ ਇਨਸਾਨ ਸਨ। ਉਹ ਲੰਬੇ ਕੱਦ ਵਾਲੇ ਸੋਹਣੇ ਵਿਅਕਤੀ ਸਨ ਅਤੇ ਉਨ੍ਹਾਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਸੀ। ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦਾ ਹਾਂ। ਹਾਲੇ ਤੱਕ ਉਨ੍ਹਾਂ ਦੀ ਆਵਾਜ਼ ਮੇਰੇ ਅੰਦਰ ਗੂੰਜਦੀ ਹੈ, ਜੋ ਮੇਰੀ ਜ਼ਿੰਦਗੀ ਦੇ ਹਰੇਕ ਦਿਨ ਨੂੰ ਨਿੱਘਾ ਰੱਖਦੀ ਹੈ।’’ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਹੋਣ ਸਾਰ ਪ੍ਰਸ਼ੰਸਕਾਂ ਤੇ ਬੌਲੀਵੁੱਡ ਇੰਡਸਟਰੀ ਦੇ ਮੈਂਬਰਾਂ ਵੱਲੋਂ ਪ੍ਰਤੀਕਿਰਿਆਵਾਂ ਦਿੱਤੀਆਂ ਗਈਆਂ। ਸੰਜੈ ਕਪੂਰ ਨੇ ਦਿਲ ਵਾਲਾ ਇਮੋਜੀ ਸਾਂਝਾ ਕੀਤਾ। ਇਸੇ ਤਰ੍ਹਾਂ ਇਕ ਹੋਰ ਨੇ ਕਿਹਾ, ‘‘ਤੁਹਾਡੇ ਪਿਆਰੇ ਪਿਤਾ ਨੂੰ ਪਿਆਰੀ ਸ਼ਰਧਾਂਜਲੀ।’’ ਅਨਿਲ ਕਪੂਰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਐਨੀਮਲ’ ਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਹਨ। ਇਸ ਤੋਂ ਇਲਾਵਾ ਉਹ ਨਿਰਦੇਸ਼ਕ ਸਿਧਾਰਥ ਆਨੰਦ ਦੀ ਆਉਣ ਵਾਲੀ ਫਿਲਮ ‘ਫਾਈਟਰ’ ਵਿੱਚ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ‘ਫਾਈਟਰ’ ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਵੇਗੀ। -ਏਐਨਆਈ

Advertisement

Advertisement
Advertisement
Author Image

joginder kumar

View all posts

Advertisement