For the best experience, open
https://m.punjabitribuneonline.com
on your mobile browser.
Advertisement

ਹੁਸ਼ਿਆਰਪੁਰ ’ਚ ਪਿਓ-ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ

07:15 AM Oct 21, 2024 IST
ਹੁਸ਼ਿਆਰਪੁਰ ’ਚ ਪਿਓ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ
Advertisement

ਹੁਸ਼ਿਆਰਪੁਰ: ਇਥੋਂ ਦੇ ਇਕ ਪਿੰਡ ਵਿਚਲੇ ਸਿਹਤ ਕੇਂਦਰ ਦੇ ਬਾਹਰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਪਿਓ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਕਸ਼ਮੀਰੀ ਲਾਲ ਅਤੇ ਉਸ ਦੇ ਪੁੱਤਰ ਅਮਰਜੀਤ ਸਿੰਘ ਵਾਸੀ ਤਲਵੰਡੀ ਅਰਾਈਆਂ ਵਜੋਂ ਹੋਈ ਹੈ। ਕਸ਼ਮੀਰੀ ਲਾਲ ਚੱਕੋਵਾਲ ਬ੍ਰਾਹਮਣਾ ਪਿੰਡ ’ਚ ਨੂੰਹ ਨੂੰ ਮਿਲਣ ਗਿਆ ਸੀ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਹੈ। ਜ਼ਖ਼ਮੀਆਂ ਨੂੰ ਜਲੰਧਰ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement