ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ ਦੇਹਾਂਤ
07:04 AM Nov 02, 2024 IST
ਨਵੀਂ ਦਿੱਲੀ:
Advertisement
ਫੈਸ਼ਨ ਡਿਜ਼ਾਈਨਰ ਰੋਹਿਤ ਬੱਲ (63) ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੱਖਣੀ ਦਿੱਲੀ ਦੇ ਇੱਕ ਹਸਪਤਾਲ ’ਚ ਆਖ਼ਰੀ ਸਾਹ ਲਏ। ਬੱਲ ਨੂੰ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ’ਚ ਦਿਲ ਦੀ ਤਕਲੀਫ਼ ਮਗਰੋਂ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਦੇ ਬਾਨੀ ਮੈਂਬਰ ਸਨ। ਆਧੁਨਿਕ ਅਤੇ ਰਵਾਇਤੀ ਪੈਟਰਨਾਂ ਦੇ ਵਿਲੱਖਣ ਮਿਸ਼ਰਣ ਲਈ ਜਾਣੇ ਜਾਂਦੇ ਬੱਲ ਦੇ ਕੰਮ ਨੇ ਭਾਰਤੀ ਫੈਸ਼ਨ ਨੂੰ ਮੁੜ ਪਰਿਭਾਸ਼ਿਤ ਕੀਤਾ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਨੇ ਇੰਸਟਾਗ੍ਰਾਮ ’ਤੇ ਬਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ
Advertisement
Advertisement