ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਾਰੂਕ ਅਬਦੁੱਲਾ ਵੱਲੋਂ ਜੰਮੂ-ਕਸ਼ਮੀਰ ਦਾ ਸੂਬਾਈ ਦਰਜਾ ਮੁੜ ਬਹਾਲ ਕਰਨ ਦੀ ਮੰਗ

10:01 AM Jul 27, 2020 IST
Advertisement

ਨਵੀਂ ਦਿੱਲੀ: ਜੰਮੂ ਅਤੇ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖਤਮ ਕਰਨ ਦੇ ਲਗਪਗ ਇੱਕ ਸਾਲ ਮਗਰੋਂ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਮੁੜ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ ਅਤੇ ਉਮੀਦ ਜਤਾਈ ਕਿ ਸੁਪਰੀਮ ਕੋਰਟ ਧਾਰਾ-370 ਮਨਸੂਖ਼ ਕਰਨ ਸਬੰਧੀ ਮਾਮਲੇ ’ਚ ਨਿਆਂ ਦੇਵੇਗੀ। ਸੰਵਿਧਾਨ ਦੀ ਧਾਰਾ 370 ਮਨਸੂਖ਼ ਹੋਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਨੂੰ ਇੰਟਰਵਿਊ ਦਿੰਦਿਆਂ ਸ੍ਰੀ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੇ ਜਮਹੂਰੀ ਢੰਗਾਂ ਨਾਲ ਇਨ੍ਹਾਂ ਤਬਦੀਲੀਆਂ ’ਤੇ ਆਪਣਾ ਪੱਖ ਰੱਖਦੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਸਾਰੇ ਬਦਲਾਅ ਜੰਮੂ ਕਸ਼ਮੀਰ ਦੇ ਲੋਕਾਂ ਦੇ ਭਰੋਸੇ ਨਾਲ ਵਿਸ਼ਵਾਸਘਾਤ ਦੇ ਨਿਆਈਂ ਸਨ। ਦੱਸਣਯੋਗ ਹੈ ਕਿ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਧਾਰਾ 370 ਮਨਸੂਖ਼ ਕਰਨ ਤੇ ਇੱਕ ਸੂਬੇ ’ਚੋਂ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼- ਜੰਮੂ ਤੇ ਕਸ਼ਮੀਰ ਤੇ ਲੱਦਾਖ ਬਣਾਉਣ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ। –ਪੀਟੀਆਈ

Advertisement
Advertisement
Tags :
ਅਬਦੁੱਲਾਸੂਬਾਈਜੰਮੂ-ਕਸ਼ਮੀਰ:ਦਰਜਾਫ਼ਾਰੂਕਬਹਾਲਵੱਲੋਂ
Advertisement