ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨੇ ਐਕਸੀਅਨ ਦਾ ਦਫਤਰ ਘੇਰਿਆ

06:53 AM Jun 14, 2024 IST
ਐਕਸੀਅਨ ਅਜਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ ਕਿਸਾਨ।

ਸੁਖਦੇਵ ਸਿੰਘ
ਅਜਨਾਲਾ, 13 ਜੂਨ
ਜਮੂਹਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ ਇੱਥੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਨੇ ਬਿਜਲੀ ਸਬੰਧੀ ਹੱਕੀ ਮੰਗਾਂ ਨੂੰ ਲੈ ਕੇ ਅਤਿ ਦੀ ਗਰਮੀ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਡਿਵੀਜ਼ਨ ਅਜਨਾਲਾ ਦਫਤਰ ਦੇ ਬਾਹਰ ਰੋਸ ਧਰਨਾ ਦਿੰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡਾ. ਅਜਨਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਦੀ ਮਾੜੀ ਸਪਲਾਈ ਸਬੰਧੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਕਿਸਾਨਾਂ ਦੀ ਮੰਗ ’ਤੇ ਇਸ ਰੋਸ ਮੁਜ਼ਾਹਰੇ ਵਿੱਚ ਪਹੁੰਚ ਕੇ ਵਧੀਕ ਨਿਗਰਾਨ ਇੰਜਨੀਅਰ ਪੰਜਾਬ ਰਾਜ ਕਾਰਪੋਰੇਸ਼ਨ ਨੇ ਮੰਗ ਪੱਤਰ ਲੈਂਦਿਆਂ ਯਕੀਨ ਦਿਵਾਇਆ ਕਿ ਸੜੇ ਹੋਏ ਟਰਾਂਸਫਾਰਮਰ ਜਲਦੀ ਬਦਲੇ ਜਾਣਗੇ, ਇਸੇ ਤਰ੍ਹਾਂ ਜਿਨ੍ਹਾਂ ਟਰਾਂਸਫਾਰਮਰਾਂ ਦਾ ਤੇਲ ਚੋਰੀ ਹੋਇਆ ਹੋਵੇ, ਉਸ ਦਾ ਤੇਲ ਜਾਣਕਾਰੀ ਮਿਲਣ ਉਪਰੰਤ ਪਾ ਦਿੱਤਾ ਜਾਵੇਗਾ, ਢਿੱਲੀਆਂ ਤਾਰਾਂ ਅਤੇ ਡਿੱਗੇ ਖੰਭਿਆਂ ਨੂੰ ਖੜ੍ਹੇ ਕਰਨ ਆਦਿ ਕਿਸਾਨਾਂ ਕੋਲੋਂ ਕੋਈ ਵੀ ਵਸੂਲੀ ਨਹੀਂ ਕੀਤੀ ਜਾਵੇਗੀ ਅਤੇ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇਗੀ। ਵਫ਼ਦ ਦੀ ਮੰਗ ’ਤੇ ਐਕਸੀਅਨ ਨੇ ਵਾਅਦਾ ਕੀਤਾ ਕਿ ਘਰੇਲੂ ਬਿਜਲੀ 24 ਘੰਟੇ ਅਤੇ ਟਿਊਬਵੈੱਲ ਦੀ ਬਿਜਲੀ 8 ਘੰਟੇ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਪੁਰਜ਼ੋਰ ਮੁੱਦਾ ਉਠਾਇਆ ਕਿ ਬਾਰਡਰ ਏਰੀਏ ਵਿੱਚ ਟਿਊਬਵੈੱਲ ਦੀ ਬਿਜਲੀ ਦਿਨ ਵੇਲੇ ਦਿੱਤੀ ਜਾਵੇ। ਐਕਸੀਅਨ ਨੇ ਇਹ ਮੰਗ ਤੁਰੰਤ ਮੰਨ ਲਈ। ਉਨ੍ਹਾਂ ਇਹ ਵੀ ਦੱਸਿਆ ਕਿ 24 ਜੁਲਾਈ ਤੱਕ ਟਿਊਬਵੈੱਲ ਤੇ ਘਰੇਲੂ ਬਿਜਲੀ ਖਪਤਕਾਰ ਦੇ ਘੱਟ ਰੇਟਾਂ ’ਤੇ ਆਪਣਾ ਲੋਡ ਵਧਾ ਸਕਦੇ ਹਨ।

Advertisement

Advertisement
Advertisement