ਕਿਸਾਨਾਂ ਵੱਲੋਂ ਸਰਕਾਰ ਨੂੰ ‘ਮਾਡਲ ਫਾਰਮ’ ਬਣਾਉਣ ਦਾ ਸੁਝਾਅ
07:02 AM Oct 18, 2024 IST
Advertisement
ਨਵੀਂ ਦਿੱਲੀ, 17 ਅਕਤੂਬਰ
ਕਿਸਾਨਾਂ ਦੇ ਸਮੂਹ ਨੇ ਅੱਜ ਸਰਕਾਰ ਨੂੰ ਇਕ ਤੋਂ ਢਾਈ ਏਕੜ ਜ਼ਮੀਨ ’ਚ ਵੀ ਖੇਤੀ ਨੂੰ ਲਾਹੇਵੰਦ ਬਣਾਉਣ ਦੇ ਢੰਗਾਂ ਦੀ ਜਾਣਕਾਰੀ ਦੇਣ ਵਾਲਾ ਮਾਡਲ ਫਾਰਮ ਬਣਾਉਣ ਦਾ ਸੁਝਾਅ ਦਿੱਤਾ। ਇਹ ਸੁਝਾਅ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇੱਥੇ ਪੂਸਾ ਕੰਪਲੈਕਸ ’ਚ ਕਿਸਾਨਾਂ ਤੇ ਕਿਸਾਨ ਸੰਸਥਾਵਾਂ ਨਾਲ ਹਫ਼ਤਾਵਾਰੀ ਗੱਲਬਾਤ ਦੌਰਾਨ ਦਿੱਤੇ ਗਏ। ਇੱਕ ਸਰਕਾਰੀ ਬਿਆਨ ’ਚ ਕਿਹਾ ਗਿਆ, ‘ਕਿਸਾਨਾਂ ਨੇ ਇੱਕ ਏਕੜ ਦੇ ਖੇਤ ’ਚ ਲਾਹੇਵੰਦ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮਿਸਾਲ ਵੀ ਦਿੱਤੀਆਂ।’ ਉਨ੍ਹਾਂ ਪਾਣੀ ਮੁਹੱਈਆ ਕਰਾਉਣ, ਖਾਦਾਂ ਦੀ ਵਰਤੋਂ, ਮਿੱਟੀ ਨੂੰ ਸਿਹਤਮੰਦ ਬਣਾਉਣ, ਕੁਦਰਤੀ ਆਫ਼ਤਾਂ ਕਾਰਨ ਨੁਕਸਾਨ ਤੋਂ ਹੋਣ ਵਾਲੀਆਂ ਸਮੱਸਿਆਵਾਂ, ਖੰਡ ਮਿੱਲਾਂ ਬੰਦ ਹੋਣ ਅਤੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਆਦਿ ਬਾਰੇ ਚਰਚਾ ਕੀਤੀ। -ਪੀਟੀਆਈ
Advertisement
Advertisement
Advertisement