ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਸੰਗਤਪੁਰਾ ’ਚ ਜ਼ਮੀਨ ਦੀ ਬੋਲੀ ਰੁਕਵਾਈ

08:23 PM Jun 23, 2023 IST
featuredImage featuredImage

ਰਮੇਸ਼ ਭਾਰਦਵਾਜ

Advertisement

ਲਹਿਰਾਗਾਗਾ, 9 ਜੂਨ

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਅੱਜ ਪਿੰਡ ਸੰਗਤਪੁਰਾ ਵਿੱਚ ਨਹਿਰੀ ਵਿਭਾਗ ਦੀ ਨਿਲਾਮ ਰੈਸਟ ਹਾਊਸ ਦੇ ਕਬਜ਼ਾ ਵਾਰੰਟ ਖ਼ਿਲਾਫ਼ ਜਿੱਥੇ ਕਿਸਾਨਾਂ ਨੇ ਮੋਰਚਾ ਸੰਭਾਲਿਆ, ਉੱਥੇ ਜ਼ਮੀਨ ਦਾ ਕਬਜ਼ਾ ਲੈਣ ਲਈ ਕੋਈ ਵੀ ਸਰਕਾਰੀ ਅਧਿਕਾਰੀ ਕਬਜ਼ਾ ਲੈਣ ਲਈ ਨਹੀਂ ਪਹੁੰਚਿਆ। ਨਹਿਰੀ ਵਿਭਾਗ ਦੇ ਐੱਸਡੀਓ ਅਨੁਸਾਰ ਅੱਜ ਸੁਰੱਖਿਆ ਲਈ ਪੁਲੀਸ ਨਾ ਮਿਲਣ ਕਰਕੇ ਬੋਲੀ ਭਵਿੱਖ ਵਿੱਚ ਕਰਵਾਈ ਜਾਵੇਗੀ।

Advertisement

ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਸ ਰੈਸਟ ਹਾਊਸ ਦੇ ਵਾਰ-ਵਾਰ ਵਾਰੰਟ ਕਬਜ਼ਾ ਲੈ ਕੇ ਰੈਸਟ ਹਾਊਸ ਦੇ ਖ਼ਰੀਦਦਾਰ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ।

ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੂੰ ਇਹ ਲੱਗਦਾ ਹੈ ਕਿ ਸਿਵਲ ਪ੍ਰਸ਼ਾਸਨ, ਪੁਲੀਸ ਬਲ ਨਾਲ 24 ਸਾਲ ਪਹਿਲਾਂ ਵੇਚੇ ਇਸ ਰੈਸਟ ਹਾਊਸ ਦਾ ਕਬਜ਼ਾ ਲੈ ਲਵੇਗਾ ਤਾਂ ਇਹ ਉਸ ਦਾ ਵੱਡਾ ਭੁਲੇਖਾ ਹੋਵੇਗਾ। ਆਗੂਆਂ ਨੇ ਦੱਸਿਆ ਕਿ ਇੱਕ ਪਾਸੇ ਖੇਤੀਬਾੜੀ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਕਿਸੇ ਕਿਸਾਨ ਤੋਂ ਜ਼ਮੀਨ ਦਾ ਕਬਜ਼ਾ ਨਹੀਂ ਲਿਆ ਜਾਵੇਗਾ ਸਗੋਂ ਜ਼ਮੀਨ ਦੀ ਬਣਦੀ ਕੀਮਤ ਤੋਂ ਵੀ ਘੱਟ ਕੀਮਤ ਲੈ ਕੇ ਉਸ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਜਾਵੇਗਾ ਪਰ ਦੂਸਰੇ ਪਾਸੇ ਸਭ ਤੋਂ ਵੱਧ ਬੋਲੀ ਉੱਪਰ ਇਸ ਜ਼ਮੀਨ ਦੇ ਖ਼ਰੀਦਦਾਰ ਨੂੰ ਪੈਸੇ ਭਰਨ ਦੇ ਬਾਵਜੂਦ ਵਾਰ-ਵਾਰ ਵਾਰੰਟ ਕਬਜ਼ਾ ਲੈ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਜ਼ਮੀਨ ਦੇ ਖ਼ਰੀਦਦਾਰ ਦੀਪਇੰਦਰਪਾਲ ਸਿੰਘ ਕਿਹਾ ਕਿ ਉਨ੍ਹਾਂ ਵਿਭਾਗ ਨੂੰ ਆਪਣੇ ਵੱਲੋਂ ਖ਼ਰੀਦੀ ਜ਼ਮੀਨ ਦੀ ਸਾਰੀ ਕੀਮਤ ਅਦਾ ਕਰ ਚੁੱਕੇ ਹਨ ਪਰ ਉਨ੍ਹਾਂ ਕੋਲੋਂ ਇਹ ਜ਼ਮੀਨ ਖੋਹਣ ਲਈ ਵਿਭਾਗ ਨੇ 6.71 ਲੱਖ ਰੁਪਏ ਦਾ ਚੈੱਕ ਕੈਸ਼ ਹੀ ਨਹੀਂ ਕਰਵਾਇਆ ਹੈ।

Advertisement