ਵਿਧਾਇਕਾ ਵੱਲੋਂ ਕੁਦਰਤੀ ਆਫ਼ਤ ਦੇ ਪੀੜਤਾਂ ਦੀ ਵਿੱਤੀ ਮਦਦ
05:39 AM May 31, 2025 IST
ਮੇਜਰ ਸਿੰਘ ਮੱਟਰਾਂ
Advertisement
ਭਵਾਨੀਗੜ੍ਹ, 30 ਮਈ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਝੱਖੜ ਦੌਰਾਨ ਪੋਲਟਰੀ ਫਾਰਮ ਡਿੱਗਣ ਕਾਰਨ ਫੌਤ ਹੋਏ ਗੁਰਚਰਨ ਸਿੰਘ ਦੇ ਪੁੱਤਰ ਹਰਪਾਲ ਸਿੰਘ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ 4 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਆਏ ਝੱਖੜ ਕਾਰਨ ਇਲਾਕੇ ਦੇ ਪਿੰਡ ਮਾਝਾ ਵਿੱਚ ਪੋਲਟਰੀ ਫਾਰਮ ਡਿੱਗਣ ਨਾਲ ਪੋਲਟਰੀ ਫਾਰਮ ਦੇ ਮਾਲਕ ਗੁਰਚਰਨ ਸਿੰਘ ਦੀ ਮੌਤ ਹੋ ਗਈ ਸੀ ਅਤੇ 2 ਹਜ਼ਾਰ ਦੇ ਕਰੀਬ ਮੁਰਗੀਆਂ ਮਰ ਗਈਆਂ ਸਨ। ਵਿਧਾਇਕ ਭਰਾਜ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਕਿਸਾਨ ਦੀ ਅਚਾਨਕ ਹੋਈ ਮੌਤ ਦਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪਰਿਵਾਰ ਨੂੰ ਆਰਥਿਕ ਮਦਦ ਵੱਜੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫ਼ੋਂ ਇਹ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਹਰ ਦੁਖ ਸੁਖ ਸਮੇਂ ਨਾਲ ਖੜ੍ਹੇ ਹਨ। ਇਸ ਮੌਕੇ ਗੁਰਸੇਵਕ ਸਿੰਘ ਸਰਪੰਚ, ਜਤਿੰਦਰ ਸਿੰਘ ਵਿੱਕੀ ਬਾਜਵਾ ਪ੍ਰਧਾਨ ਟਰੱਕ ਯੂਨੀਅਨ, ਜਗਸੀਰ ਸਿੰਘ ਝਨੇੜੀ ਚੇਅਰਮੈਨ ਅਤੇ ਜੱਗੀ ਘਰਾਚੋਂ ਆਦਿ ਹਾਜ਼ਰ ਸਨ।
Advertisement
Advertisement