For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਨੇ ਭਾਜਪਾ ਦੇ ਬੋਰਡਾਂ ’ਤੇ ਕਾਲਖ ਥੱਪੀ

12:16 PM May 01, 2024 IST
ਕਿਸਾਨਾਂ ਨੇ ਭਾਜਪਾ ਦੇ ਬੋਰਡਾਂ ’ਤੇ ਕਾਲਖ ਥੱਪੀ
ਭਾਜਪਾ ਦੇ ਬੋਰਡ ਉੱਪਰ ਕਾਲਖ ਥੱਪਦੇ ਹੋਏ ਕਿਸਾਨ ਆਗੂ।
Advertisement

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 30 ਅਪਰੈਲ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਗੁਰਦਾਸਪੁਰ ਜ਼ੋਨ ਬੁਰਜ ਸਾਹਿਬ ਧਾਰੀਵਾਲ ਦੇ ਸਕੱਤਰ ਸਤਨਾਮ ਸਿੰਘ ਖਾਨਮਲੱਕ ਦੀ ਅਗਵਾਈ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਲੀਡਰਾਂ ਤੋਂ ਪੁੱਛੇ ਜਾਣ ਸਵਾਲਾਂ ਦੀਆਂ ਤਿਆਰੀਆਂ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਫਲੈਕਸ ਬੋਰਡ ਲਗਾਏ ਗਏ। ਇਸ ਤੋਂ ਇਲਾਵਾ ਭਾਜਪਾ ਵੱਲੋਂ ਕੰਧਾਂ ’ਤੇ ਲਿਖੇ ਨਾਅਰਿਆਂ ਤੇ ਬੋਰਡਾਂ ਉੱਪਰ ਕਾਲਾ ਰੰਗ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ੋਨ ਆਗੂ ਕਿਸਾਨ ਅਜੀਤ ਸਿੰਘ ਗਿੱਲਮੰਝ, ਹਰਭਾਲ ਸਿੰਘ ਤਲਵੰਡੀ, ਹਰਵਿੰਦਰ ਸਿੰਘ ਤਲਵੰਡੀ ਬਥੁੱਨਗੜ੍ਹ, ਗੁਰਪਿੰਦਰ ਸਿੰਘ, ਪਸਨਾਵਾਲ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ, ਸਾਬਕਾ ਸਰਪੰਚ ਗੁਰਨਾਮ ਸਿੰਘ ਪਸਨਾਵਾਲ, ਪ੍ਰਕਾਸ਼ ਸਿੰਘ ਰੰਧਾਵਾ, ਪਲਵਿੰਦਰ ਸਿੰਘ, ਰਾਣਾ ਪਸਨਾਵਾਲ ਆਦਿ ਕਿਸਾਨ ਹਾਜ਼ਰ ਸਨ।
ਜਥੇਬੰਦੀ ਦੇ ਆਗੂਆਂ ਦੱਸਿਆ ਜ਼ੋਨ ਬੁਰਜ ਸਾਹਿਬ ਦੇ ਹਰ ਪਿੰਡ ਵਿੱਚ ਸਿਆਸੀ ਲੀਡਰਾਂ ਤੋਂ ਪੁੱਛੇ ਜਾਣ ਸਵਾਲਾਂ ਦੀਆਂ ਤਿਆਰੀਆਂ ਲਈ ਜਾਗਰੂਕਤਾ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਜਿਹੜੇ ਪਿੰਡ ਵਿੱਚ ਭਾਜਪਾ ਪੱਖੀ ਕੋਈ ਬੋਰਡ ਹੋਵੇਗਾ ਉਸ ਉੱਪਰ ਕਾਲਾ ਰੰਗ ਫੇਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਕਿਹਾ ਚੋਣਾਂ ਦੌਰਾਨ ਆਉਣ ਵਾਲੇ ਹਰ ਪਾਰਟੀ ਦੇ ਸਿਆਸੀ ਲੀਡਰਾਂ ਤੋਂ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਤੇ ਜੇ ਉਹ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਦਾ ਪਿੰਡਾਂ ਵਿੱਚ ਆਉਣ ’ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਕਿਸਾਨ ਮਜ਼ਦੂਰਾਂ ਨੂੰ ਵਾਰੀ ਸਿਰ ਸੰਭੂ ਬਾਡਰ ਧਰਨੇ ਵਿੱਚ ਜਾਣ ਦੀਆਂ ਤਿਆਰੀਆਂ ਵੀ ਕਰਵਾਈਆਂ ਗਈਆਂ ਹਨ। ਇਸ ਮੌਕੇ ਜਥੇਬੰਦੀ ਦੇ ਆਗੂਆਂ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

Advertisement

Advertisement
Author Image

sanam grng

View all posts

Advertisement
Advertisement
×