ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨ ਬਜ਼ਿੱਦ

10:08 AM Jul 26, 2020 IST

ਜੋਗਿੰਦਰ ਸਿੰਘ ਮਾਨ

Advertisement

ਮਾਨਸਾ, 25 ਜੁਲਾਈ

ਭਾਰਤੀ  ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪਿੰਡ ਕਰਮਗੜ੍ਹ ਔਤਾਂਵਾਲੀ ਵਿਖੇ ਕੇਂਦਰ ਸਰਕਾਰ  ਵੱਲੋਂ ਖੇਤੀ ਵਿਰੋਧੀ ਆਰਡੀਨੈਂਸਾਂ, ਬਿਜਲੀ ਐਕਟ-2020 ਅਤੇ ਵਧਦੀਆਂ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਜਥੇਬੰਦੀ  ਦੇ ਆਗੂ ਮੱਖਣ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਰਡੀਨੈਸਾਂ ਦੇ ਲਾਗੂ ਹੋਣ ਨਾਲ ਮੁਲਾਜ਼ਮ, ਵਿਦਿਆਰਥੀ,ਦੁਕਾਨਦਾਰ ਅਤੇ ਛੋਟੇ ਕਾਰਖਾਨੇਦਾਰਾਂ ਉਤੇ ਅਸਰ ਤਾਂ ਪਾਵੇਗਾ ਹੀ ਕਿਸਾਨ ਅਤੇ ਮਜ਼ਦੂਰ ਇਨ੍ਹਾਂ ਆਰਡੀਨੈਸਾਂ ਦੇ ਲਾਗੂ ਹੋਣ ਨਾਲ ਬਿਲਕੁਲ ਤਬਾਹ ਹੋ ਜਾਣਗੇ। 

Advertisement

ਇਸੇ ਦੌਰਾਨ ਪਿੰਡ ਭੈਣੀਬਾਘਾ ਵਿੱਚ ਕਿਸਾਨਾਂ ਦੇ ਇਕੱਠ  ਨੂੰ ਸੰਬੋਧਨ ਕਰਦਿਆਂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਦੀਆਂ 13 ਕਿਸਾਨ  ਜਥੇਬੰਦੀਆਂ ਵੱਲੋਂ 27 ਜੁਲਾਈ ਨੂੰ ਸਾਂਝੇ ਤੌਰ ’ਤੇ ਕੇਂਦਰ ਸਰਕਾਰ ਦੇ ਵਿੱਚ ਸ਼ਾਮਲ  ਮੰਤਰੀਆਂ, ਐੱਮਪੀ, ਅਕਾਲੀ-ਭਾਜਪਾ ਆਗੂਆਂ ਦੇ ਦਫ਼ਤਰਾਂ ਤੇ ਘਰਾਂ ਅੱਗੇ ਕਿਸਾਨਾਂ ਵੱਲੋਂ ਆਪਣੇ  ਰਿਵਾਇਤੀ ਸੰਦ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਮਹਿਲ ਕਲਾਂ (ਨਵਕਿਰਨ ਸਿੰਘ): ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿੰਡ ਗੁਰਮ ਤੇ ਗੁੰਮਟੀ ਵਿੱਚ ਸੰਬੋਧਨ ਕਰਦਿਆਂ ਬਲਾਕ ਆਗੂ ਨਾਹਰ ਸਿੰਘ ਗੁੰਮਟੀ, ਮਾਨ ਸਿੰਘ ਗੁਰਮ ਅਤੇ ਮਾਸਟਰ ਸੁਖਦੇਵ ਸਿੰਘ ਗੁਰਮ ਵੱਲੋਂ 27 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਦੀ ਕੋਠੀ ਵੱਲ ਟਰੈਕਟਰ ਮਾਰਚ ਕਰਨ ਦੀ ਯੋਜਨਾ ਉਲੀਕੀ ਗਈ। ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਗੁਰਮ, ਜਸਪਾਲ ਸਿੰਘ ਨੰਗਲ ਤੇ ਰਣਜੀਤ ਸਿੰਘ ਹਾਜ਼ਰ ਸਨ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਮਨਜੀਤ ਸਿੰਘ ਧਨੇਰ, ਜਗਰਾਜ ਸਿੰਘ ਹਰਦਾਸਪੁਰਾ ਤੇ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਹੇਠ ਅਰਥੀ ਫੂਕੀ ਗਈ।

ਨਥਾਣਾ (ਭਗਵਾਨ ਦਾਸ ਗਰਗ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਰਡੀਨੈਂਸ ਅਤੇ ਬਿਜਲੀ ਐਕਟ 2020 ਖ਼ਿਲਾਫ਼ ਪਿੰਡ ਢੇਲਵਾਂ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਹਾਕਮ ਸਿੰਘ, ਮੇਜਰ ਸਿੰਘ, ਅਵਤਾਰ ਸਿੰਘ, ਬੇਅੰਤ ਸਿੰਘ ਅਤੇ ਨਿਗੌਰ ਸਿੰਘ ਨੇ ਸੰਬੋਧਨ ਕੀਤਾ।

ਬੋਹਾ (ਨਿਰੰਜਣ ਬੋਹਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ  ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਮਾਨਸਾ ਸਥਿਤ ਦਫ਼ਤਰ ਅੱਗੇ ਕੀਤੇ ਜਾਣ  ਵਾਲੇ ਟਰੈਕਰ ਮਾਰਚ ਦੀ ਤਿਆਰੀ ਲਈ ਪਿੰਡ ਮੱਲ ਸਿੰਘ ਵਾਲਾ, ਕਾਸਮਪੁਰ ਛੀਨੇ, ਉਡਤ ਸੈਦੇਵਾਲਾ, ਰਾਮਪੁਰ ਮੰਡੇਰ ਤੇ ਆਮਲਪੁਰ ਮੰਦਰਾਂ ਵਿੱਚ ਝੰਡਾ ਮਾਰਚ ਕਰਕੇ ਕੇਂਦਰ ਦੀਆ ਅਰਥੀਆਂ ਸਾੜੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਬਲਾਕ  ਬੁਢਲਾਡਾ  ਦੇ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਤੇ ਸੀਨੀਅਰ ਮੀਤ ਪ੍ਰਧਾਨ ਰਾਮਫਲ ਸਿੰਘ ਬਹਾਦੁਰਪੁਰ  ਨੇ ਚਿਤਾਵਨੀ ਦਿੱਤੀ ਕਿ ਜੇ ਇਹ ਕਿਸਾਨ ਵਿਰੋਧੀ ਬਿੱਲ ਪਾਸ ਕੀਤਾ ਗਿਆ ਤਾਂ ਕਿਸਾਨ ਜਥੇਬੰਦੀਆਂ  ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਣਗੀਆਂ।

ਝੁਨੀਰ (ਸੁਰਜੀਤ ਵਸ਼ਿਸ਼ਟ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਕਿਸਾਨਾਂ ਨੇ ਪਿੰਡ ਬਾਜੇਵਾਲਾ, ਭੰਮੇ ਕਲਾਂ ਅਤੇ ਛਾਪਿਆਂਵਾਲੀ ਪਿੰਡਾਂ ਵਿੱਚ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ। ਪਿੰਡ ਛਾਪਿਆਂਵਾਲੀ ਵਿੱਚ ਮਲਕੀਤ ਸਿੰਘ ਕੋਟਧਰਮੂ, ਉੱਤਮ ਸਿੰਘ ਰਾਮਾਨੰਦੀ, ਲੀਲਾ ਸਿੰਘ ਭੰਮਾ, ਬਿੱਕਰ ਸਿੰਘ, ਪਾਲਾ ਸਿੰਘ ਅਤੇ ਮਨਪ੍ਰੀਤ ਸਿੰਘ ਛਾਪਿਆਂਵਾਲੀ ਨੇ ਸੰਬੋਧਨ ਕੀਤਾ।

ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਪਿੰਡ ਹਰਦਾਸਾ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਆਰਡੀਨੈਂਸ ਵਾਪਸ ਨਹੀਂ ਲਏ ਜਾਂਦੇ, ਵਿਰੋਧ ਜਾਰੀ ਰਹੇਗਾ। 

ਪ੍ਰਧਾਨ ਮੰਤਰੀ ਦੀ ਬਿਆਨਬਾਜ਼ੀ ਕਾਰਨ ਕਿਸਾਨਾਂ ’ਚ ਰੋਸ

ਜੈਤੋ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਛੇਵੇਂ ਦਨਿ ਵੀ ਫ਼ਰੀਦਕੋਟ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ’ਚ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜ਼ਿਲ੍ਹੇ ਦੇ ਕਾਰਜਕਾਰੀ ਜਨਰਲ ਸਕੱਤਰ ਨੱਥਾ ਸਿੰਘ ਰੋੜੀਕਪੂਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ‘ਇਹ ਮੌਕਾ ਦੇਸੀ-ਵਿਦੇਸ਼ੀ ਕਾਰਪੋਰੇਟਾਂ ਲਈ ਨਿਵੇਸ਼ ਕਰਨ ਦਾ ਵਧੀਆ ਹੈ’ ਕਹਿ ਕੇ ਬਲਦੀ ’ਤੇ ਤੇਲ ਛਿੜਕਿਆ ਗਿਆ ਹੈ। ਅੱਜ ਪਿੰਡ ਸਰਾਵਾਂ, ਕੋਠੇ ਸਰਾਵਾਂ, ਮੱਤਾ, ਅਜਿੱਤਗਿੱਲ, ਹਰੀ ਨੌਂ, ਜਿਉਣ ਵਾਲਾ, ਔਲਖ, ਮੋਰਾਂਵਾਲੀ, ਦਲ ਸਿੰਘ ਵਾਲਾ, ਸੇਢਾ ਸਿੰਘ ਵਾਲਾ, ਰਣ ਸਿੰਘ ਵਾਲਾ  ਸਮੇਤ ਢਾਈ ਦਰਜਨ ਪਿੰਡਾਂ ’ਚ ਮਾਰਚ ਕਰ ਕੇ ਕੇਂਦਰ ਸਰਕਾਰ ਦਾ ਪੂਤਲਾ ਫੂਕਿਆ ਗਿਆ। ਇਸ ਮੌਕੇ 27 ਜੁਲਾਈ ਨੂੰ ਟਰੈਕਟਰ ਮਾਰਚ ਕਰਕੇ ਆਰਡੀਨੈਂਸ ਰੱਦ ਕਰਵਾਉਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਗਿਆ। 

ਟਰੈਕਟਰ ਮਾਰਚ ਲਈ ਲਾਮਬੰਦੀ

ਫ਼ਰੀਦਕੋਟ (ਜਸਵੰਤ ਜੱਸ): ਕਿਰਤੀ ਕਿਸਾਨ ਯੂਨੀਅਨ ਵੱਲੋਂ ਖੇਤੀ ਆਰਡੀਨੈਂਸਾ ਖ਼ਿਲਾਫ਼ 27 ਜੁਲਾਈ ਨੂੰ ਅਕਾਲੀ ਆਗੂ ਬੰਟੀ ਰੋਮਾਣਾ ਦੇ ਘਰ ਵੱਲ ਕੀਤੇ ਜਾ ਰਹੇ ਟਰੈਕਟਰ ਮਾਰਚ ਦੀਆਂ ਤਿਆਰੀਆਂ ਅਤੇ ਲਾਮਬੰਦੀ ਵਜੋਂ ਪਿੰਡਾਂ ਕਸਬਿਆਂ ਵਿੱਚ ਢੋਲ ਮਾਰਚ, ਮੀਟਿੰਗਾਂ ਅਤੇ  ਰੈਲੀਆਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਯੂਨੀਅਨ ਨੇ ਖੇਤੀ ਆਰਡੀਨੈਂਸ ਦੀ ਕਿਸਾਨ ਵਿਰੋਧੀ ਅਸਲੀਅਤ ਬਿਆਨਦੇ ਪਰਚੇ ਵੀ ਵੰਡੇ ਜਾ ਰਹੇ ਹਨ। ਜਥੇਬੰਦੀ ਨੇ ਅੱਜ ਕਿੰਗਰਾ, ਮੁਮਾਰਾ, ਚੰਨੀਆਂ, ਗੁੱਜਰ, ਝੋਕ ਸਰਕਾਰੀ, ਕਾਉਣੀ ਆਦਿ ਵਿੱਚ ਕਿਸਾਨ ਮੀਟਿੰਗਾਂ ਕੀਤੀਆਂ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਬਲਾਕ ਪ੍ਰਧਾਨ ਗੁਰਜੋਤ ਡੋਡ ਨੇ ਕਿਹਾ ਕਿ ਅਨਾਜ ਦੀ ਸਰਕਾਰੀ ਖਰੀਦ ਦਾ ਭੋਗ ਪਾਉਣ ਦੇ ਇਰਾਦੇ ਨਾਲ ਪ੍ਰਾਈਵੇਟ ਮੰਡੀਆਂ ਖੋਲ੍ਹੀਆ ਜਾ ਰਹੀਆਂ ਹਨ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਗੀਰ ਸਿੰਘ ਖਾਲਸਾ, ਜਸਕਰਨ ਸੰਗਰਾਹੂਰ, ਗੁਰਮੀਤ ਸੰਗਰਾਹੂਰ, ਭੁਪਿੰਦਰ ਕਿੰਗਰਾ ਨੇ ਕਿਹਾ ਕਿ 27 ਜੁਲਾਈ ਨੂੰ ਹੋ ਰਹੇ ਪ੍ਰਦਰਸ਼ਨ ਪੰਜਾਬ ਵਿੱਚ ਵੱਡੇ ਤੇ ਇਤਿਹਾਸਕ ਕਿਸਾਨ ਅੰਦੋਲਨ ਦੀ ਨੀਂਹ ਰੱਖਣਗੇ ਤੇ ਇਸ ਦਾ ਅਸਰ ਪੂਰੇ ਦੇਸ਼ ਦੇ ਸਿਆਸੀ ਦ੍ਰਿਸ਼ ’ਤੇ ਦੇਖਣ ਨੁੂੰ ਮਿਲੇਗਾ।

Advertisement
Tags :
ਆਰਡੀਨੈਂਸ:ਕਰਵਾਉਣਕਿਸਾਨਖੇਤੀਬਜ਼ਿੱਦ