ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀ ਰਾਜੇਵਾਲ ਵੱਲੋਂ ਭੁੱਲਰਹੇੜੀ ਗਰਿੱਡ ਤੁਰੰਤ ਚਲਾਉਣ ਦੀ ਮੰਗ

07:25 AM Jun 18, 2024 IST

ਪੱਤਰ ਪ੍ਰੇਰਕ
ਧੂਰੀ, 17 ਜੂਨ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੋਰਨਾਂ ਕਿਸਾਨ ਮਸਲਿਆਂ ਦੇ ਨਾਲ-ਨਾਲ 66 ਕੇਵੀ ਗਰਿੱਡ ਭੁੱਲਰਹੇੜੀ ਦਾ ਮੁੱਦਾ ਉੱਭਰਕੇ ਸਾਹਮਣੇ ਆਇਆ। ਜਥੇਬੰਦੀ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਆਗੂ ਬਲਵਿੰਦਰ ਸਿੰਘ ਜੱਖਲਾਂ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 66 ਕੇਵੀ ਗਰਿੱਡ ਭੁੱਲਰਹੇੜੀ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਹੁਣ ਤੱਕ ਚਲਾਇਆ ਜਾਂਦਾ ਪਰ ਅਫਸੋਸ ਤੇ ਹੈਰਾਨੀਜਨਕ ਗੱਲ ਇਹ ਹੈ ਕਿ ਪਾਵਰਕੌਮ ਇੱਕ ਸਨਅਤਕਾਰ ਇੱਛਾ ਦੇ ਉਲਟ ਲਾਈਨ ਟਾਵਰ ਪਾਉਣ ਅਸਮਰੱਥ ਜਾਪ ਰਿਹਾ ਹੈ। ਇਸ ਮਾਮਲੇ ’ਤੇ ਬਲਾਕ ਕਮੇਟੀ ਨੇ ਮਤਾ ਪਾਸ ਕਰਕੇ ਪਾਵਰਕੌਮ ਅਧਿਕਰੀਆਂ ਤੋਂ ਗਰਿੱਡ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਉਠਾਈ। ਇਸ ਮੌਕੇ ਖੇਤੀਵਾੜੀ ਲਈ ਕਿਸਾਨਾਂ ਨੂੰ ਘੱਟੋ-ਘੱਟ 10 ਘੰਟੇ ਨਿਰੰਤਰ ਬਿਜਲੀ ਸਪਲਾਈ ਦੇਣ ਦੀ ਮੰਗ ਉਠਾਈ। ਇਸ ਮੌਕੇ ਮਲਕੀਤ ਸਿੰਘ ਜੱਖਲਾਂ, ਗੁਰਮੁੱਖ ਸਿੰਘ ਜੱਖਲਾਂ, ਗੁਰਬਚਨ ਸਿੰਘ ਹਰਚੰਦਪੁਰ, ਸ਼ੇਰ ਸਿੰਘ ਦੋਹਲਾ, ਮਲਕੀਤ ਸਿੰਘ ਕੰਧਾਰਗੜ੍ਹ, ਗੁਰਤੇਜ ਸਿੰਘ ਬਮਾਲ, ਦੀਦਾਰ ਸਿੰਘ ਬਰੜਵਾਲ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।

Advertisement

Advertisement