ਪਿੰਡ ਖੁਰਦ ਦੇ ਨੌਜਵਾਨ ਦੀ ਕੈਨੇਡਾ ਵਿੱਚ ਕਾਰ ਹਾਦਸੇ ’ਚ ਮੌਤ
08:42 AM Sep 27, 2024 IST
Advertisement
ਸੰਦੌੜ (ਮੁਕੰਦ ਸਿੰਘ ਚੀਮਾ): ਥਾਣਾ ਸੰਦੌੜ ਅਧੀਨ ਪਿੰਡ ਖੁਰਦ ਦੇ 21 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਗੁਰਮਹਿਕਪ੍ਰੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਖੁਰਦ ਵਜੋਂ ਹੋਈ ਹੈ। ਉਹ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮਸਕੋਟਾ ਸ਼ਹਿਰ ਵਿੱਚ ਰਹਿੰਦਾ ਗੁਰਮਹਿਕਪ੍ਰੀਤ ਸਿੰਘ ਪੜ੍ਹਾਈ ਪੂਰੀ ਕਰਨ ਮਗਰੋਂ ਵਰਕ ਪਰਮਿਟ ’ਤੇ ਸੀ। 19 ਸਤੰਬਰ ਨੂੰ ਉਸ ਦੀ ਉਥੇ ਕਾਰ ਹਾਦਸੇ ਵਿੱਚ ਮੌਤ ਹੋ ਗਈ। ਕੈਨੇਡਾ ਵਿੱਚ ਪੰਜਾਬੀਆਂ ਦੀ ਮਦਦ ਲਈ ਸਰਗਰਮ ਸਮਾਜ ਸੇਵੀ ਸੰਸਥਾ ‘ਗੋ.ਫੰਡ.ਮੀ’ ਵੱਲੋਂ ਆਪਣੀ ਵੈੱਬਸਾਈਟ ’ਤੇ ਗੁਰਮਹਿਕਪ੍ਰੀਤ ਸਿੰਘ ਦੀ ਫੋਟੋ ਅੱਪਲੋਡ ਕਰ ਕੇ ਉਸ ਦੀ ਦੇਹ ਮਾਪਿਆਂ ਕੋਲ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
Advertisement
Advertisement
Advertisement