ਕਿਸਾਨ ਯੂਰੀਆ ਖਾਦ ਦੀ ਘਾਟ ਸਬੰਧੀ ਮਾਰਕਫੈੱਡ ਜ਼ਿਲ੍ਹਾ ਮੈਨੇਜਰ ਨੂੰ ਮਿਲੇ
06:52 AM Jan 02, 2025 IST
ਲੁਧਿਆਣਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇੱਕ ਵਫ਼ਦ ਅੱਜ ਜਥੇਬੰਦੀ ਦੇ ਬਲਾਕ ਮਲੌਦ ਦੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਤੇ ਥਲਾਕ ਆਗੂ ਮਨਪ੍ਰੀਤ ਸਿੰਘ ਜੀਰਖ ਦੀ ਅਗਵਾਈ ਹੇਠ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਸੁਧੀਰ ਕੁਮਾਰ ਨੂੰ ਮਿਲਿਆ ਤੇ ਉਨ੍ਹਾਂ ਯੂਰੀਆ ਖਾਦ ਦੀ ਘਾਟ ਬਾਰੇ ਵਿਸਥਾਰ ਪੂਰਵਕ ਗੱਲਬਾਤ ਕੀਤੀ। ਵਫ਼ਦ ਨੇ ਦੱਸਿਆ ਕਿ ਸੁਸਾਇਟੀਆਂ ਵਿੱਚ ਖਾਦ ਦੀ ਕਿੱਲਤ ਕਾਰਨ ਪ੍ਰਾਈਵੇਟ ਡੀਲਰਾਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਵਫ਼ਦ ਨਾਲ ਵਿਚਾਰ ਵਟਾਦਰੇਂ ਮਗਰੋਂ ਜ਼ਿਲ੍ਹਾ ਮੈਨੇਜਰ ਨੇ ਫੌਰੀ ਹੁਕਮ ਜਾਰੀ ਕਰ ਕੇ ਸੁਸਾਇਟੀਆਂ ਨੂੰ ਤੁਰੰਤ ਖਾਦ ਭੇਜਣ ਦੀ ਹਦਾਇਤ ਕੀਤੀ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਯੂਰੀਆ ਖਾਦ ਦੇਣ ਦਾ ਤੁਰੰਤ ਪ੍ਰਬੰਧ ਨਾਂ ਕੀਤਾ ਗਿਆ ਤਾਂ ਯੂਨੀਅਨ ਮਜਬੂਰੀ ਵੱਸ ਮਾਰਕਫੈੱਡ ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement