ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਹੜ੍ਹ ਪੀੜਤਾਂ ਦੇ ਹੱਕ ਵਿੱਚ ਨਿੱਤਰੇ

10:31 AM Jul 23, 2023 IST

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 22 ਜੁਲਾਈ
ਪੰਜਾਬ ਦੇ ਆਮ ਲੋਕਾਂ, ਸਮਾਜ ਸੇਵੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਿਛਲੇ ਦਨਿੀਂ ਪੰਜਾਬ ’ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਸ਼ਨ, ਦਵਾਈਆਂ ਤੇ ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ ਜਾਰੀ ਹੈ। ਪਿੰਡ ਭੂਦਨ ਦੇ ਮਾਸਟਰ ਮੱਘਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਪ੍ਰਦੀਪ ਨੇ ਦੱਸਿਆ ਕਿ ਇਸ ਲੜੀ ਤਹਿਤ ਨੇੜਲੇ ਪਿੰਡ ਰੁੜਕਾ ਦੇ ਡਾਕਟਰ ਮਨਜੀਤ ਸਿੰਘ ਨੇ ਦੋ ਏਕੜ, ਸਤਵੰਤ ਸਿੰਘ ਭੂਦਨ ਨੇ ਤਿੰਨ ਵਿੱਘੇ ਪੀਆਰ-126 ਅਤੇ ਬਾਸਮਤੀ - 1692 ,ਮਨਜਿੰਦਰ ਸਿੰਘ ਫੌਜੀ ਨੇ ਬਾਸਮਤੀ-1692 ਦੀ ਤਿੰਨ ਵਿੱਘੇ , ਅੰਮ੍ਰਿਤਪਾਲ ਸਿੰਘ ਭੂਦਨ ਨੇ ਪੀਆਰ-126 ਕਿਸਮ ਦੀ ਸਾਢੇ ਤਿੰਨ ਵਿੱਘੇ,ਪਰਦੀਪ ਸਿੰਘ ਨੇ ਬਾਸਮਤੀ -1693 ਅਤੇ ਪੀਆਰ-126 ਕਿਸਮ ਦੀ 8 ਵਿੱਘੇ ਅਤੇ ਅਵਤਾਰ ਸਿੰਘ ਨੇ 1509 ਕਿਸਮ ਦੀ ਇੱਕ ਵਿੱਘਾ ਪਨੀਰੀ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਬੀਜੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਨੀਰੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਵੇਗੀ। ਉਧਰ, ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਜ਼ਹਰ ਮੁਨੀਮ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਦੀ ਸੇਵਾ ਜਾਰੀ ਹੈ।

Advertisement

 

ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਪਨੀਰੀ ਬੀਜਣ ਮਗਰੋਂ ਪਿੰਡ ਭੂਦਨ ਨੇ ਕਿਸਾਨ।-ਫੋਟੋ:ਰਾਣੂ

ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਪਟਿਆਲਾ ਨੇੜੇ ਦੇਵੀਗੜ੍ਹ, ਮੂਨਕ, ਖਨੌਰੀ ਨਾਲ ਲੱਗਦੇ ਵੱਖ-ਵੱਖ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਦਾ ਸਾਮਾਨ ਖਰਾਬ ਹੋ ਚੁੱਕਾ ਹੈ ਅਤੇ ਝੋਨੇ ਦੀ ਫ਼ਸਲ ਬਰਬਾਦ ਹੋ ਗਈ ਹੈ। ਕਿਸਾਨਾਂ ਲਈ ਝੋਨੇ ਦੀ ਪਛੇਤੀ ਪਨੀਰੀ ਮੁਫ਼ਤ ਦੇਣ ਦੇ ਨਾਲ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਚਲਾਏ ਜਾ ਰਹੇ ਅਕਾਲ ਸੀਡ ਫਾਰਮ ਨੇ ਪੰਜ ਏਕੜ ’ਚ ਝੋਨੇ ਦੀ ਪਛੇਤੀ ਪਨੀਰੀ ਲਗਾਈ। ਅਕਾਲ ਸੀਡ ਫਾਰਮ ਦੇ ਮੈਨੇਜਰ ਹਾਕਮ ਸਿੰਘ, ਹਰਪਾਲ ਸਿੰਘ ਖਹਿਰਾ ਅਤੇ ਗੁਰਿੰਦਰ ਸਿੰਘ ਨੇ ਵੱਖ-ਵੱਖ ਹੜ੍ਹ ਪੀੜਤ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਅਕਾਲ ਕਾਲਜ ਕੌਂਸਲ ਦੇ ਪ੍ਰਬੰਧਕਾਂ ਨਾਲ ਰਾਬਤਾ ਕਰਕੇ ਇਹ ਪਨੀਰੀ ਲੈਣ ਲਈ ਬੁੱਕ ਕਰਾ ਸਕਦੇ ਹਨ।

Advertisement

Advertisement