ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਕਾਟ ਲਗਵਾ ਕੇ ਝੋਨਾ ਵੇਚਣ ਲਈ ਮਜਬੂਰ

09:14 AM Oct 21, 2024 IST
ਪਿੰਡ ਭੈਣੀਬਾਘਾ ਦੇ ਖਰੀਦ ਕੇਂਦਰ ਵਿਚ ਝੋਨੇ ਦੀ ਰਾਖੀ ਕਰਦੇ ਕਿਸਾਨ।

ਪੱਤਰ ਪ੍ਰੇਰਕ
ਮਾਨਸਾ, 20 ਅਕਤੂਬਰ
ਅੱਕਿਆ ਅੰਨਦਾਤਾ ਹੁਣ ਕਾਟ ਲਗਵਾ ਆਪਣੀ ਜਿਣਸ ਵੇਚਣ ਲਈ ਮਜਬੂਰ ਹੋਣ ਲੱਗਿਆ ਹੈ। ਹਾਲਾਂਕਿ ਸਰਕਾਰ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਮੰਡੀਆਂ ਵਿੱਚ ਕਈ-ਕਈ ਦਿਨਾਂ ਤੋਂ ਝੋਨੇ ਦੀ ਰਾਖੀ ਬੈਠੇ ਕਿਸਾਨ ਸਰਕਾਰੀ ਭਾਅ (ਐੱਮਐੱਸਪੀ) ਤੋਂ ਘੱਟ ਬਾਹਰੋਂ-ਬਾਹਰ ਝੋਨਾ ਸੁੱਟਣ ਲਈ ਬੇਵੱਸ ਹਨ। ਕਿਸਾਨ ਭਰੇ ਮਨ ਨਾਲ ਕਾਟ ਲਗਵਾ ਕੇ ਝੋਨਾ ਵੇਚ ਰਹੇ ਹਨ ਹੈ। ਇਹ ਕਾਟ ਹਰਿਆਣਾ ਦੀਆਂ ਮੰਡੀਆਂ ਵਿਚ ਲਾਈ ਜਾ ਰਹੀ ਹੈ। ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਦਾ ਝੋਨਾ ਹੁਣ ਹਰਿਆਣਾ ਵਿਚ ਜਾ ਰਿਹਾ ਹੈ। ਬੇਸ਼ੱਕ ਖਰੀਦ ਦਾ ਹਾਲ ਹਰਿਆਣਾ ਵਿੱਚ ਵੀ ਪਹਿਲਾਂ ਵਾਂਗ ਬਹੁਤਾ ਵਧੀਆ ਤਾਂ ਨਹੀਂ ਹੈ, ਪਰ ਉਥੋਂ ਦੇ ਸ਼ੈਲਰ ਮਾਲਕ ਕਾਟ ਕੱਟ ਕੇ ਪੰਜਾਬ ਦੇ ਝੋਨੇ ਨੂੰ ਖਰੀਦ ਰਹੇ ਹਨ। ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਅਜਿਹੀ ਕਾਟ ਪ੍ਰਤੀ ਕੁਇੰਟਲ ਬਿਨਾਂ ਝਾਰ ਲਾਇਆਂ 5 ਕਿਲੋ ਤੱਕ ਚੱਲਣ ਲੱਗੀ ਹੈ। ਅਜਿਹੀ ਕਾਟ ਵਾਲੇ ਝੋਨੇ ਦਾ ਅਨਾਜ ਮੰਡੀਆਂ ਤੋਂ ਬਾਹਰੋਂ-ਬਾਹਰ ਵਿਚੋਲਿਆਂ ਰਾਹੀਂ ਸੌਦਾ ਹੋਣ ਲੱਗਿਆ ਹੈ ਅਤੇ ਕਾਟ ਵਾਲੇ ਝੋਨੇ ਦਾ ਪੰਜਾਬ ਰਾਜ ਮੰਡੀ ਬੋਰਡ ਦੇ ਦਸਤਾਵੇਜ਼ਾਂ ਵਿੱਚ ਕੋਈ ਰਿਕਾਰਡ ਨਹੀਂ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨ੍ਹਾਂ ਕੋਲ ਤੱਥਾਂ ਸਾਹਿਤ ਅਜਿਹੇ ਵੇਰਵੇ ਆਏ ਹਨ ਕਿ ਜਿਹੜੇ ਕਿਸਾਨ ਹਰਿਆਣੇ ਵਾਲੇ ਪਾਸੇ ਝੋਨੇ ਲਿਜਾ ਰਹੇ ਹਨ, ਉਨ੍ਹਾਂ ਸਾਰਾ ਕਾਟ ਕੱਟ ਕੇ ਸਿੱਧਾ ਧਰਮ ਕੰਡੇ ਰਾਹੀਂ ਤੁਲਕੇ ਜਾਣ ਲੱਗਿਆ ਹੈ। ਮਾਨਸਾ ਦੇ ਜ਼ਿਲ੍ਹਾ ਉਪ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਅਜੇ ਤੱਕ ਕਾਟ ਕੱਟਕੇ ਅਤੇ ਐੱਮਐੱਸਪੀ ਤੋਂ ਘੱਟ ਝੋਨਾ ਵਿਕਣ ਦੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਜਾਂ ਵੇਰਵਾ ਪ੍ਰਾਪਤ ਨਹੀਂ ਹੋਇਆ ਹੈ। ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਕਾਟ ਕੱਟਕੇ ਹਰਿਆਣਾ ਵਿੱਚ ਜਾ ਰਹੇ ਝੋਨੇ ਨਾਲ ਆੜਤੀਆਂ ਦਾ ਵੀ ਨੁਕਸਾਨ ਹੋਵੇਗਾ ਅਤੇ ਇਸ ਨਾਲ ਪੰਜਾਬ ਸਰਕਾਰ ਦਾ ਢਾਈ ਫੀਸਦੀ ਆਰ.ਡੀ.ਐਫ ਵੀ ਘਟੇਗਾ।

Advertisement

Advertisement