ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੀ ਪਾਣੀ ਅਤੇ ਨਿਰਵਿਘਨ ਬਿਜਲੀ ਨਾਲ ਕਿਸਾਨਾਂ ਦੇ ਚਿਹਰੇ ਖਿਡ਼ੇ

08:27 AM Jul 01, 2023 IST
ਪਿੰਡ ਅਸਪਾਲ ਕਲਾਂ ਦਾ ਕਿਸਾਨ ਭਰਪੂਰ ਸਿੰਘ ਜਾਣਕਾਰੀ ਦਿੰਦਾ ਹੋਇਆ।

ਰਵਿੰਦਰ ਰਵੀ
ਬਰਨਾਲਾ, 30 ਜੂਨ
ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਵੱਲੋਂ ਦਿੱਤੀ ਜਾ ਰਹੀ ਨਿਰਵਿਘਨ ਨਹਿਰੀ ਪਾਣੀ ਅਤੇ ਬਿਜਲੀ ਦੀ ਸਪਲਾਈ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕਾਂ ਪਰਤੀਆਂ ਹਨ ਤੇ ਜ਼ਿਲ੍ਹੇ ਦੇ 60 ਤੋਂ 65 ਫ਼ੀਸਦੀ ਕਿਸਾਨਾਂ ਨੇ ਝੋਨੇ ਦੀ ਲੁਆਈ ਮੁਕੰਮਲ ਕਰ ਲਈ ਹੈ।
ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਨਾ ਤਾਂ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਦਿੱਤਾ ਜਾਂਦਾ ਸੀ ਤੇ ਪਾਣੀ ਦੀ ਸਪਲਾਈ ਪੂਰੀ ਨਾ ਹੋਣ ਕਾਰਨ ਨਾ ਹੀ ਪਾਣੀ ਨਹਿਰਾਂ ਦੇ ਅਖੀਰ ’ਚ ਸਥਿਤ ਪਿੰਡਾਂ (ਟੇਲ ਐਂਡ) ਤੱਕ ਪੁੱਜਦਾ ਸੀ। ਇਸ ਦੇ ਨਾਲ ਹੀ ਬਿਜਲੀ ਸਪਲਾਈ ਦੀ ਸਮੱਸਿਆ ਵੀ ਅਕਸਰ ਹੀ ਆਉਂਦੀ ਸੀ। ਇਸ ਦੌਰਾਨ ਪਿੰਡ ਅਸਪਾਲ ਕਲਾਂ ਦੇ ਕਿਸਾਨ ਭਰਪੂਰ ਸਿੰਘ ਨੇ ਦੱਸਿਆ ਕਿ ਉਹ 22 ਕਿੱਲੇ ’ਚ ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਪਹਿਲੀ ਵਾਰ ਸਮੇਂ ਸਿਰ ਅਤੇ ਨਿਰਵਿਘਨ ਪਾਣੀ ਤੇ ਬਿਜਲੀ ਦੀ ਸਪਲਾਈ ਮਿਲੀ ਹੈ।
ਇਸੇ ਤਰ੍ਹਾਂ ਪਿੰਡ ਝਲੂਰ ਦੇ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 30-35 ਸਾਲਾਂ ਤੋਂ ਖੇਤੀ ਕਰ ਰਹੇ ਹਨ ਤੇ ਇਸ ਵਾਰ ਪਹਿਲੀ ਵਾਰ ਕਿਸਾਨਾਂ ਨੂੰ ਸੁਚੱਜੀ ਪਾਣੀ ਅਤੇ ਬਿਜਲੀ ਦੀ ਸਪਲਾਈ ਮਿਲੀ ਹੈ। ਪਹਿਲਾਂ ਬਿਜਲੀ ਗਰਿੱਡ ਉੱਤੇ ਫੋਨ ਕਰਕੇ ਪੁੱਛਦਾ ਪੈਂਦਾ ਸੀ ਕਿ ਬਿਜਲੀ ਕਦੋਂ ਆਵੇਗੀ ਪਰ ਇਸ ਵਾਰ ਇਸ ਤਰੀਕੇ ਦਾ ਕੋਈ ਫੋਨ ਨਹੀਂ ਕਰਨਾ ਪਿਆ।
ਪਿੰਡ ਬਡਬਰ ਦੇ ਕਿਸਾਨ ਸ਼ੀਸ਼ਪਾਲ ਸਿੰਘ ਢਿੱਲੋਂ­, ਪਿੰਡ ਕਾਹਨੇਕੇ ਦੇ ਕਿਸਾਨ ਜਗਰਾਜ ਸਿੰਘ ਅਤੇ ਪਿੰਡ ਧੂਰਕੋਟ ਵਾਸੀ ਕਿਸਾਨ ਗੁਰਦਾਸ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ।

Advertisement

Advertisement
Tags :
ਕਿਸਾਨਾਂਖਿਡ਼ੇਚਿਹਰੇਨਹਿਰੀਨਿਰਵਿਘਨਪਾਣੀ:ਬਿਜਲੀ