ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਨਹਿਰੀ ਪਾਣੀ ਲਈ ਪੱਕਾ ਖਾਲ ਢਾਹਿਆ

07:16 AM Jun 10, 2024 IST
ਅਲਾਦੀਨਪੁਰ ਵਿੱਚ ਪੱਕਾ ਖਾਲ ਢਾਹ ਰਹੇ ਕਿਸਾਨ|

ਗੁਰਬਖਸ਼ਪੁਰੀ
ਤਰਨ ਤਾਰਨ, 9 ਜੂਨ
ਇਲਾਕੇ ਦੇ ਪਿੰਡ ਅਲਾਦੀਨਪੁਰ ਦੇ ਕਿਸਾਨਾਂ ਨੇ ਖੇਤਾਂ ਤੱਕ ਕਸੂਰ ਬਰਾਂਚ ਲੋਅਰ (ਕੇਬੀਐੱਲ) ਨਹਿਰ ਤੋਂ ਜਾਂਦੇ ਇਕ ਪੱਕੇ ਖਾਲ ਨੂੰ ਵਿਭਾਗ ਦੀ ਪ੍ਰਵਾਨਗੀ ਦੇ ਬਗੈਰ ਦੀ ਢਾਹ ਦਿੱਤਾ ਹੈ| ਇਸ ਬਾਰੇ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਸਾਰੇ ਦਾ ਸਾਰਾ ਖਾਲ ਢਾਹ ਦੇਣ ਤੋਂ ਬਾਅਦ ਹੀ ਮਾਮਲੇ ਦੀ ਜਾਣਕਾਰੀ ਮਿਲੀ| ਕਿਸਾਨ ਭਾਗ ਸਿੰਘ, ਸਤਨਾਮ ਸਿੰਘ, ਮੰਗਲ ਸਿੰਘ ਵਗੈਰਾ ਨੇ ਦੱਸਿਆ ਕਿ ਇਸ ਖਾਲ ਨੂੰ ਕਰੀਬ 16 ਸਾਲ ਪਹਿਲਾਂ ਪੱਕਾ ਕਰਨ ’ਤੇ ਇਸ ਦੀ ਬਣਤਰ ਦੇ ਠੀਕ ਨਾ ਹੋਣ ਕਰ ਕੇ ਇਸ ਖਾਲ ਤੋਂ ਟੇਲ ਦੇ ਕਿਸਾਨਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ, ਜਿਸ ਕਰਕੇ ਕਿਸਾਨਾਂ ਨੇ ਪਿੰਡ ਦੀ ਪੰਚਾਇਤ ਨੂੰ ਭਰੋਸੇ ਵਿੱਚ ਲੈ ਕੇ ਇਸ ਖਾਲ ਨੂੰ ਕੱਚਾ ਕਰਨ ਲਈ ਪੱਕਾ ਖਾਲ ਢਾਹ ਦਿੱਤਾ ਹੈ| ਦੋ ਕਿਲੋਮੀਟਰ ਦੀ ਦੂਰੀ ਤੱਕ ਖੇਤਾਂ ’ਚ ਨਹਿਰੀ ਪਾਣੀ ਪਹੁੰਚਾਉਣ ਵਾਲੇ ਇਸ ਖਾਲ ਨੂੰ ਪੱਕਾ ਕਰਨ ਲਈ ਲਗਾਈਆਂ ਹਜ਼ਾਰਾਂ ਸਰਕਾਰੀ ਇੱਟਾਂ ਵੀ ਕਿਧਰੇ ਸੁੱਟ ਦਿੱਤੀਆਂ ਗਈਆਂ ਹਨ| ਇਸ ਖਾਲ ਨੂੰ ਢਾਹ ਦੇਣ ਦੇ ਮਾਮਲੇ ਨਾਲ ਪਿੰਡ ਦੇ ਸਾਰੇ ਕਿਸਾਨ ਇਕ ਮੱਤ ਨਹੀਂ ਹਨ ਅਤੇ ਜਿਹੜੇ ਕਿਸਾਨ ਇਸ ਖਾਲ ਦੇ ਢਾਹੁਣ ਦੇ ਵਿਰੁੱਧ ਹਨ, ਉਹ ਸਰਕਾਰੀ ਸੰਪਤੀ ਨਾਲ ਛੇੜਛਾੜ ਕਰਨ ਦੇ ਖ਼ਿਲਾਫ਼ ਬੋਲ ਰਹੇ ਹਨ| ਉਹ ਆਖਦੇ ਹਨ ਕਿ ਨਹਿਰੀ ਪਾਣੀ ਨਾ ਮਿਲਣ ਵਾਲੇ ਕਿਸਾਨਾਂ ਨੂੰ ਇਹ ਖਾਲ ਖੁੱਦ ਢਾਹੁਣ ਦੀ ਬਜਾਏ ਇਸ ਲਈ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚ ਕਰਨੀ ਚਾਹੀਦੀ ਸੀ| ਇਸ ਸਬੰਧੀ ਸਿੰਜਾਈ ਵਿਭਾਗ ਦੇ ਐਕਸੀਅਨ ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਖਾਲ ਢਾਹੁਣ ਵਾਲੇ ਕਿਸਾਨਾਂ ਨੂੰ ਰੋਕ ਦਿੱਤਾ ਹੈ| ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਨਿਰੀਖਣ ਕਰਨ ਲਈ ਵਿਭਾਗ ਦੇ ਜੇਈ ਨੂੰ ਮੌਕੇ ਤੋਂ ਰਿਪੋਰਟ ਇਕੱਤਰ ਕਰਨ ਲਈ ਹਦਾਇਤ ਕੀਤੀ ਹੈ ਅਤੇ ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ|

Advertisement

Advertisement