ਕਿਸਾਨਾਂ ਵੱਲੋਂ ਸੱਤਵੇਂ ਦਨਿ ਵੀ ਅਰਥੀ ਫੂਕ ਮੁਜ਼ਾਹਰਾ
ਸ਼ਗਨ ਕਟਾਰੀਆ
ਜੈਤੋ, 26 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੇਂਦਰੀ ਆਰਡੀਨੈਂਸਾਂ ਦੇ ਵਿਰੋਧ ’ਚ ਅੱਜ ਪਿੰਡ ਰਣ ਸਿੰਘ ਵਾਲਾ ਸਮੇਤ ਬਰਗਾੜੀ ਤੇ ਬਾਜਾਖਾਨਾ ਦੇ ਦਰਜਨਾਂ ਪਿੰਡਾਂ ’ਚ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਮੁਜ਼ਾਹਰੇ ਕੀਤੇ ਗਏ। ਕਿਸਾਨ ਆਗੂ ਨਛੱਤਰ ਸਿੰਘ ਰਣ ਸਿੰਘ ਵਾਲਾ, ਸੁਖਦੇਵ ਸਿੰਘ, ਜਗਸੀਰ ਸਿੱਧੂ, ਅਜਮੇਰ ਸੰਧੂ, ਪਰਸ਼ਿੰਦਰ ਸਿੱਧੂ, ਬਿੰਦਰ ਸਿੰਘ, ਦਰਸ਼ਨ ਢਿੱਲੋਂ, ਬੇਅੰਤ ਬਰਾੜ, ਤਿੱਤਰ ਸਿੰਘ ਕੰਗ ਅਤੇ ਕਾਕਾ ਥਿੰਦ ਨੇ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਸਰਮਾਏਦਾਰਾਂ ਨਾਲ ਦੋਸਤੀ ਤੇ ਆਮ ਲੋਕਾਂ ਨਾਲ ਵੈਰ ਪੁਗਾਉਣ ਵਾਲੀ ਕਿਹਾ। ਉਨ੍ਹਾਂ ਕਿਹਾ ਕਰੋਨਾ ਦਾ ਭੈਅ ਵਿਖਾ ਕੇ ਸਰਕਾਰ ਲੋਕਾਂ ਦੀ ਜ਼ੁਬਾਨਬੰਦੀ ਕਰ ਰਹੀ ਹੈ। ਜਥੇਬੰਦੀ ਦੇ ਜ਼ਿਲ੍ਹਾ ਆਗੂ ਨੱਥਾ ਸਿੰਘ ਬਰਾੜ ਰੋੜੀਕਪੂਰਾ ਨੇ ਬਲਾਕ ਜੈਤੋ ਦੇ ਕਿਸਾਨਾਂ ਨਾਲ ਮੀਟਿੰਗ ਕਰਕੇ ਭਲਕੇ 27 ਜੁਲਾਈ ਦੇ ਟਰੈਕਟਰ ਮਾਰਚ ਤੇ ਅਕਾਲੀ ਆਗੂਆਂ ਦੀਆਂ ਰਿਹਾਇਸ਼ਾਂ ਘੇਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਚਾਉਕੇ (ਰਮਨਦੀਪ ਕੌਰ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਅੱਜ ਬਲਾਕ ਰਾਮਪੁਰਾ ਦੇ ਪਿੰਡ ਝੰਡੂਕੇ, ਮੰਡੀ ਖੁਰਦ, ਕ੍ਰਿਸ਼ਨਪੁਰਾ, ਖੋਖਰ ਵਿੱਚ ਮੋਦੀ ਸਰਕਾਰ ਦੀ ਅਰਥੀਂਆਂ ਫੂਕੀਆਂ ਗਈਆਂ ਅਤੇ ਪਿੰਡ ਵਿੱਚ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਬਲਾਕ ਆਗੂ ਗੁਲਾਬ ਸਿੰਘ, ਨਿੱਕਾ ਸਿੰਘ ਜੇਠੂਕੇ, ਪਰਮਜੀਤ ਕੌਰ, ਬਿੰਦਰ ਸਿੰਘ, ਕਾਲਾ ਸਿੰਘ, ਬੂਟਾ ਸਿੰਘ ਅਤੇ ਬਲਦੇਵ ਸਿੰਘ ਨੇ ਐਲਾਨ ਕੀਤਾ ਕਿ 27 ਜੁਲਾਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਭਾਕਿਊ ਨੇ ਪਿੰਡ ਪੀਰੇਕੇ, ਫੂਲੇ ਵਾਲਾ ਵਿੱਚ ਕੇਂਦਰ ਸਰਕਾਰ ਦੀ ਅਰਥੀ ਫੂਕੀ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਤੇ ਬਲਾਕ ਆਗੂ ਹਰਮੀਤ ਸਿੰਘ ਢਾਬਾਂ ਨੇ ਸੰਬੋਧਨ ਕੀਤਾ।
ਏਲਨਾਬਾਦ (ਜਗਤਾਰ ਸਮਾਲਸਰ): ਸਰਵ ਭਾਰਤੀ ਕਿਸਾਨ ਸਭਾ ਇਕਾਈ ਏਲਨਾਬਾਦ ਨੇ ਅੱਜ ਧਰਨਾ ਪ੍ਰਰਦਸ਼ਨ ਕਰਕੇ ਮਾਰਕੀਟ ਕਮੇਟੀ ਦੇ ਸਕੱਤਰ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਇਸ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ੇਖੂਪੁਰੀਆ, ਓਪੀ ਸੁਥਾਰ, ਕਾਮਰੇਡ ਸੁਰਜੀਤ ਸਿੰਘ, ਅਮਰਪਾਲ ਸਿੰਘ ਖੋਸਾ ਅਤੇ ਰਮੇਸ਼ ਸਹਾਰਨ ਨੇ ਸੰਬੋਧਨ ਕੀਤਾ।
ਟਰੈਕਟਰ ਮਾਰਚ ਦੀਆਂ ਤਿਆਰੀਆਂ ਮੁਕੰਮਲ
ਬਰਨਾਲਾ (ਪਰਸ਼ੋਤਮ ਬੱਲੀ): ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 27 ਜੁਲਾਈ ਨੂੰ ਅਕਾਲੀ-ਭਾਜਪਾ ਦੇ ਮੰਤਰੀਆਂ/ਪਾਰਲੀਮੈਂਟ ਮੈਂਬਰਾਂ/ਵਿਧਾਇਕਾਂ/ਹਲਕਾ ਇੰਚਾਰਜਾਂ ਦੀਆਂ ਰਿਹਾਇਸ਼ਾਂ ਵੱਲ ਕੀਤੇ ਜਾਣ ਵਾਲੇ ਇਤਿਹਾਸਕ ਟਰੈਕਟਰ ਮਾਰਚ ਦੀਆਂ ਤਿਆਰੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਬਲਾਕਾਂ ਦੇ ਸਮੁੱਚੀਆਂ ਇਕਾਈਆਂ ਨੂੰ ਅੱਜ ਫਲੈਕਸਾਂ ਅਤੇ ਕਾਲੇ ਝੰਡਿਆਂ ਦੀ ਵੰਡ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜਨਰਲ ਸਕੱਤਰ ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ, ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਿਢਆਇਆ, ਭੋਲਾ ਸਿੰਘ ਛੰਨਾਂ ਨੇ ਦੱਸਿਆਂ ਕਿ ਅੱਜ ਸਾਰੇ ਬਲਾਕਾਂ ਦੀਆਂ ਇਕਾਈਆਂ ਤੱਕ ਟੀਮ ਬਣਾ ਕੇ ਬੈਨਰ, ਕਾਲੇ ਝੰਡੇ ਪਹੁੰਚਦੇ ਕੀਤੇ। ਇਹ ਬੈਨਰ ਅਤੇ ਝੰਡੇ ਹਰ ਟਰੈਕਟਰ ਉੱਪਰ ਲਾਏ ਜਾਣਗੇ। ਕਿਸਾਨ ਜਥੇਬੰਦੀਆਂ ਕਿਸੇ ਵੀ ਸੂਰਤ ਵਿੱਚ ਇਹ ਆਰਡੀਨੈਂਸ ਲਾਗੂ ਕਰਨ ਦੀ ਕੇਂਦਰੀ ਹਕੂਮਤ ਨੂੰ ਇਜ਼ਾਜਤ ਨਹੀਂ ਦੇਣਗੀਆਂ।