Farmer Protest: ਡੱਲੇਵਾਲ ਦਾ ਹਾਲ ਜਾਨਣ ਲਈ ਏਡੀਸੀ ਸ਼ਹਿਰੀ ਵਿਕਾਸ ਢਾਬੀ ਬਾਰਡਰ ਪੁੱਜੇ
04:09 PM Dec 04, 2024 IST
ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਦਸੰਬਰ
Advertisement
Farmer Protest: ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਕਿਸਾਨਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਢਾਬੀ ਗੁਜਰਾਂ ਬਾਰਡਰ ’ਤੇ ਬੀਤੇ 9 ਦਿਨਾਂ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਉਪਰੰਤ ਡਾਕਟਰ ਸਿਮਨ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ 114/81, ਪਲਸ 92, ਤਾਪਮਾਨ 98, ਸ਼ੂਗਰ 121 ਹੈ, ਪਰ ਉਨ੍ਹਾਂ ਦੀ ਸਿਹਤ ਲਗਾਤਾਰ ਕਮਜ਼ੋਰ ਹੋ ਰਹੀ ਹੈ।
ਅੱਜ ਪ੍ਰਸ਼ਾਸਨਿਕ ਅਧਿਕਾਰੀ ਏਡੀਸੀ ਸ਼ਹਿਰੀ ਵਿਕਾਸ ਰਵਨੀਤ ਕੌਰ ਸੇਖੋਂ ਨੇ ਬਾਰਡਰ ਉਤੇ ਪਹੁੰਚ ਕੇ ਕਿਸਾਨ ਆਗੂ ਦਾ ਹਾਲ ਚਾਲ ਪੁੱਛਿਆ। ਮੌਕੇ ’ਤੇ ਮੌਜੂਦ ਕਿਸਾਨ ਆਗੂਆਂ ਨੇ ਦੱਸਿਆ ਹੈ ਕਿ ਡੱਲੇਵਾਲ ਨੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਬੁਲੰਦ ਹੌਸਲੇ ਨਾਲ ਗੱਲਬਾਤ ਕੀਤੀ ਹੈ। ਕਿਸਾਨ ਆਗੂ ਦੀ ਹੋਈ ਵਾਰਤਾਲਾਪ ਬਾਰੇ ਜਾਨਣ ਲਈ ਏਡੀਸੀ ਰਵਨੀਤ ਕੌਰ ਸੇਖੋਂ ਨੂੰ ਵਾਰ-ਵਾਰ ਫੋਨ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਫੋਨ ਨਹੀਂ ਚੁੱਕਿਆ।
Advertisement
Advertisement