ਕਿਸਾਨ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ
09:33 AM Jun 18, 2024 IST
ਟੋਹਾਣਾ: ਪਿੰਡ ਅਯਾਲਕੀ ਦੇ ਕਿਸਾਨ ਸੁਖਬੀਰ ਸਿੰਘ ਦੀ ਵੇਚੀ ਗਈ 10 ਕਨਾਲ ਜ਼ਮੀਨ ਦੀ ਰਜਿਸ਼ਟਰੀ ਕਰਵਾਉਣ ਤੋਂ ਬਾਅਦ ਵਾਅਦੇ ਮੁਤਾਬਿਕ ਅੱਠ ਲੱਖ ਰੁਪਏ ਨਾ ਦੇਣ ’ਤੇ ਕਿਸਾਨ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ। ਸੁਖਬੀਰ ਸਿੰਘ ਦੀ ਪਤਨੀ ਸੁਮਨਦੀਪ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਤੇ ਪੁਲੀਸ ਨੇ ਵਿਚੋਲੀਏ ਅਤੇ ਖਰੀਦਦਾਰਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਮਨਦੀਪ ਕੌਰ ਮੁਤਾਬਕ ਰਿਸ਼ਤੇਦਾਰੀ ਵਿੱਚ ਉਨ੍ਹਾਂ ਦੇ ਮਾਮਾ ਲੱਗਦੇ ਅਮਰੀਕ ਸਿੰਘ ਨਿਵਾਸੀ ਖਾਨ ਮੁੰਹਮਦ ਨੇ ਬੜੋਪਲ ਵਾਸੀ ਕਰਨ ਨਾਲ ਜ਼ਮੀਨ ਦਾ ਸੌਦਾ ਕਰਵਾਇਆ ਸੀ। ਬਕਾਇਆ ਪੈਸੇ ਲਈ ਕਈ ਵਾਰ ਪੰਚਾਇਤਾਂ ਬੈਠੀਆਂ ਪਰ ਰਾਸ਼ੀ ਨਾ ਮਿਲਣ ’ਤੇ ਐਤਵਾਰ ਨੂੰ ਦੁਖੀ ਹੋ ਕੇ ਸੁਖਬੀਰ ਸਿੰਘ ਨੇ ਜ਼ਹਿਰ ਨਿਗਲ ਲਈ। ਹਾਲਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement
Related News
Advertisement