ਖੰਨਾ ਮੰਡੀ ਵਿੱਚ ਕਿਸਾਨ ਜਾਗਰੂਕਤਾ ਕੈਂਪ
11:29 AM Sep 21, 2024 IST
ਖੰਨਾ
Advertisement
ਸਥਾਨਕ ਅਨਾਜ ਮੰਡੀ ਵਿੱਚ ਅੱਜ ਮਹਾਧਾਨ ਐਗਰੀਟੈਕ ਅਤੇ ਸੰਦੀਪ ਫਰਟੀਲਾਈਜ਼ਰ ਸੇਲਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿੱਚ ਆਲੇ-ਦੁਆਲੇ ਦੇ ਪਿੰਡਾਂ ਤੋਂ 70 ਤੋਂ ਵਧੇਰੇ ਅਗਾਂਹ ਵਧੂ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਵਿਪਨ ਚੋਰਗੇ ਅਤੇ ਸ਼੍ਰੀਕਾਂਤ ਨੇ ਕਿਸਾਨਾਂ ਨੂੰ ਖਾਦਾਂ ਦੇ ਨੁਕਸਾਨ ਅਤੇ ਲਾਭਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਐਨਪੀਕੇ ਅਤੇ 92424 ਵਰਗੀਆਂ ਨਵੀਆਂ ਖਾਦਾਂ ਬਾਰੇ ਜਾਣੂੰ ਕਰਵਾਇਆ ਤੇ ਆਲੂ ਦੇ ਕੀਟ ਪ੍ਰਬੰਧਾਂ ਸਬੰਧੀ ਵੀ ਦੱਸਿਆ। ਉਨ੍ਹਾਂ ਕਿਹਾ ਕਿ ਆਲੂ ਦੀ ਚੰਗੀ ਫਸਲ ਲਈ ਮਿੱਟੀ, ਪਾਣੀ, ਖਾਦਾਂ ਅਤੇ ਕੀੜੇਮਾਰ ਦਵਾਈਆਂ ਤੋਂ ਇਲਾਵਾ ਸੰਪੂਰਨ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement