ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਦੁੱਧ ਦਾ ਲੰਗਰ ਲਾਇਆ
10:29 AM Dec 25, 2024 IST
Advertisement
ਜਗਰਾਉਂ(ਨਿੱਜੀ ਪੱਤਰ ਪ੍ਰੇਰਕ): ਇਥੇ ਰਾਏਕੋਟ ਰੋਡ ਸਥਿਤ ਮਹਾਪ੍ਰਗਯ ਸਕੂਲ ਵਲੋਂ ਅੱਜ ਸਥਾਨਕ ਝਾਂਸੀ ਰਾਣੀ ਚੌਕ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗਰਮ ਦੁੱਧ ਦਾ ਲੰਗਰ ਲਾਇਆ ਗਿਆ। ਇਸ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਰਾਹਗੀਰਾਂ ਨੂੰ ਠੰਢ ’ਚ ਸਾਰਾ ਦਿਨ ਗਰਮ ਦੁੱਧ ਛਕਾਇਆ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਹੱਥੀਂ ਦੁੱਧ ਦੀ ਸੇਵਾ ਸ਼ੁਰੂ ਕਰਵਾਈ ਇਸ ਮੌਕੇ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਮਨੀ ਗਰਗ, ਲਵਲੀ ਸ਼ਰਮਾ, ਕਮਲਦੀਪ ਬਾਂਸਲ, ਵਿੱਕੀ ਟੰਡਨ, ਦੀਪਕ ਗੋਇਲ ਹਾਜ਼ਰ ਸਨ।
Advertisement
Advertisement
Advertisement