For the best experience, open
https://m.punjabitribuneonline.com
on your mobile browser.
Advertisement

ਫ਼ਰਹਾਨ ਵੱਲੋਂ ਭੈਣ ਜ਼ੋਇਆ ਅਖ਼ਤਰ ਨੂੰ ਜਨਮ ਦਿਨ ਦੀ ਵਧਾਈ

07:47 AM Oct 15, 2024 IST
ਫ਼ਰਹਾਨ ਵੱਲੋਂ ਭੈਣ ਜ਼ੋਇਆ ਅਖ਼ਤਰ ਨੂੰ ਜਨਮ ਦਿਨ ਦੀ ਵਧਾਈ
Advertisement

ਮੁੰਬਈ:

Advertisement

ਬੌਲੀਵੁੱਡ ਅਦਾਕਾਰ ਫ਼ਰਹਾਨ ਅਖ਼ਤਰ ਨੇ ਅੱਜ ਆਪਣੀ ਭੈਣ ਜ਼ੋਇਆ ਅਖ਼ਤਰ ਨੂੰ ਜਨਮ ਦਿਨ ’ਤੇ ਵਧਾਈ ਦਿੱਤੀ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਜਨਮ ਦਿਨ ਦੀ ਵਧਾਈ ਜ਼ੋ... ਜਿਵੇਂ ਹੋ ਉਸੇ ਤਰ੍ਹਾਂ ਖੁਸ਼ ਰਹੋ।’ ਇਸ ਦੌਰਾਨ ਉਸ ਨੇ ਜ਼ੋਇਆ ਦੀਆਂ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ। ਜ਼ੋਇਆ ਅਤੇ ਫ਼ਰਹਾਨ ਗੀਤਕਾਰ ਜਾਵੇਦ ਅਖਤਰ ਅਤੇ ਹਨੀ ਇਰਾਨੀ ਦੇ ਬੱਚੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਫ਼ਰਹਾਨ ਇਸ ਵੇਲੇ ਆਪਣੇ ਨਵੇਂ ਪ੍ਰਾਜੈਕਟ ‘120 ਬਹਾਦਰ’ ਉੱਤੇ ਕੰਮ ਕਰ ਰਿਹਾ ਹੈ, ਜੋ 1962 ਦੀ ਭਾਰਤ-ਚੀਨ ਦੀ ਰੇਜ਼ਾਂਗ ਲਾ ਜੰਗ ’ਤੇ ਆਧਾਰਤ ਹੈ। ਫਿਲਮ ਵਿੱਚ ਫਰਹਾਨ ਫੌਜੀ ਅਫਸਰ ਮੇਜਰ ਸ਼ੈਤਾਨ ਸਿੰਘ ਪੀਵੀਸੀ ਦੀ ਭੂਮਿਕਾ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਉਹ ਰਣਵੀਰ ਸਿਘ ਅਤੇ ਕਿਆਰਾ ਅਡਵਾਨੀ ਨਾਲ ‘ਡੌਨ 3’ ਵਿੱਚ ਵੀ ਨਜ਼ਰ ਆਵੇਗਾ। ਅਗਸਤ 2023 ਵਿੱਚ ਉਸ ਨੇ ਦੱਸਿਆ ਸੀ ਕਿ ਉਸ ਦੀ ਅਗਲੀ ਫਿਲਮ ਵਿੱਚ ਰਣਵੀਰ ਸਿੰਘ ‘ਨਵੇਂ ਡੌਨ’ ਵਜੋਂ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਫਿਲਮਾਂ ਦੇ ਪਹਿਲੇ ਦੋ ਭਾਗਾਂ ਵਿੱਚ ਸ਼ਾਹਰੁਖ ਖਾਨ ਅਤੇ ਅਮਿਤਾਭ ਬੱਚਨ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਏ ਸਨ। ਉਧਰ ਜ਼ੋਇਆ ਨੇ ਹਾਲ ਹੀ ਵਿੱਚ ਸੀਰੀਜ਼ ‘ਐਂਗਰੀ ਯੰਗ ਮੈਨ’ ਦਾ ਨਿਰਮਾਣ ਕੀਤਾ ਸੀ। -ਏਐੱਨਆਈ

Advertisement

Advertisement
Author Image

joginder kumar

View all posts

Advertisement