ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਐੱਮਕੇ ਇੰਟਰਨੈਸ਼ਨਲ ਸਕੂਲ ਵਿੱਚ ਵਿਦਾਇਗੀ ਪਾਰਟੀ

09:02 AM Feb 13, 2024 IST
ਚੁਣੇ ਗਏ ਬੱਚੇ ਪ੍ਰਿੰਸੀਪਲ ਵਿਨੀਤਾ ਮਹਾਜਨ ਅਤੇ ਡਾਇਰੈਕਟਰ ਤਾਨੀਆ ਸੂਦ ਨਾਲ। -ਫੋਟੋ: ਧਵਨ

ਪਠਾਨਕੋਟ: ਜੇਐਮਕੇ ਇੰਟਰਨੈਸ਼ਨਲ ਸਕੂਲ ਵੱਲੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਫੇਅਰਵੈਲ ਪਾਰਟੀ ਦਿੱਤੀ ਗਈ। ਇਸ ਸਮਾਗਮ ਦੀ ਅਗਵਾਈ ਪ੍ਰਿੰਸੀਪਲ ਵਿਨੀਤਾ ਮਹਾਜਨ ਨੇ ਕੀਤੀ। ਜਦ ਕਿ ਸਕੂਲ ਦੀ ਡਾਇਰੈਕਟਰ ਤਾਨੀਆ ਸੂਦ, ਵਾਈਸ-ਪ੍ਰਿੰਸੀਪਲ ਅੰਜੂ ਸ਼ਰਮਾ, ਕੋਆਰਡੀਨੇਟਰ ਅਜੇ ਵਰਮਾ, ਅਮਿਤ, ਵਿਕਰਮ, ਪ੍ਰੀਤੀ, ਗੁਰਪ੍ਰੀਤ, ਰਿਚਾ, ਰਿਤੀਕਾ, ਅਨੂ, ਆਦਿਤਿਆ, ਅਨੁਜ ਧੀਮਾਨ ਆਦਿ ਵੀ ਹਾਜ਼ਰ ਸਨ। ਇਸ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸਮਾਗਮ ਪੇਸ਼ ਕੀਤਾ ਅਤੇ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀ ਜਨਿਤ ਜੌਹਲ ਨੂੰ ਮਿਸਟਰ ਜੇਐਮਕੇ, ਮਨੂਸ਼੍ਰੀ ਨੂੰ ਮਿਸ ਜੇਐਮਕੇ, ਕ੍ਰਤਿਗਿਆ ਮਹਾਜਨ ਨੂੰ ਮਿਸਟਰ ਹੈਂਡਸਮ ਅਤੇ ਮਾਨਿਆ ਸੋਨੇਜਾ ਨੂੰ ਮਿਸ ਬਿਊਟੀਫੁੱਲ, ਰਿਦਿਆਜੀਤ ਸਿੰਘ ਸਾਂਗਰੀ ਨੂੰ ਮਿਸਟਰ ਡਾਇਨਾਮਿਕ ਅਤੇ ਸੰਚਿਤਾ ਚੌਧਰੀ ਨੂੰ ਮਿਸ ਐਲੀਗੈਂਟ ਦੇ ਟੈਗ ਨਾਲ ਨਵਾਜਿਆ ਗਿਆ। ਪ੍ਰਿੰਸੀਪਲ ਵਿਨੀਤਾ ਮਹਾਜਨ ਨੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਪੇਸ਼ਕਾਰੀ ਦੀ ਤਾਰੀਫ ਕੀਤੀ। -ਪੱਤਰ ਪ੍ਰੇਰਕ

Advertisement

Advertisement