ਬੀਬੀਕੇ ਡੀਏਵੀ ਕਾਲਜ ’ਚ ਵਿਦਾਇਗੀ ਸਮਾਗਮ
07:51 AM Jun 04, 2024 IST
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਜੂਨ
ਬੀਬੀਕੇ ਡੀਏਵੀ ਕਾਲਜ ਵੂਮੈਨ ਵਲੋਂ ਕਾਲਜ ਦੀਆਂ ਆਖ਼ਰੀ ਸਾਲ ਦੀਆਂ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਕੀਤਾ ਗਿਆ। ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਆਪਣੀ ਪੜ੍ਹਾਈ ਦੇ ਸਫ਼ਰ ਦੇ ਅਨੁਭਵ ਤੇ ਖ਼ੁਸ਼ਨੁਮਾ ਪਲ ਸਾਂਝੇ ਕੀਤੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਜੀਵਨ ਦਾ ਅਹਿਮ ਪੜਾਅ ਪੂਰਾ ਕਰਨ ’ਤੇ ਵਧਾਈ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਫ਼ੈਸ਼ਨ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣ ਰੁਸ਼ਕਾ ਨੇ ਮਿਸ ਬੀਬੀਕੇ ਦਾ ਸਨਮਾਨ ਪ੍ਰਾਪਤ ਕੀਤਾ ਜਦਕਿ ਨਿਮਰਤਾ ਦੂਜੇ ਤੇ ਤਮੰਨਾ ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵ ਅਰਸ਼ਨੂਰ ਕੌਰ ਨੇ ਮਿਸ ਬੀਬੀਕੇ ਕੌਨਫੀਡੈਂਟ ਅਤੇ ਜਾਨਵੀ ਨੇ ਮਿਸ ਐਲੀਗੈਂਟ ਦਾ ਖ਼ਿਤਾਬ ਹਾਸਿਲ ਕੀਤਾ। ਇਸ ਮੌਕੇ ਬਲਬੀਰ ਕੌਰ ਬੇਦੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਪ੍ਰੋ. ਨਰੇਸ਼ ਡੀਨ ਯੁਵਕ ਭਲਾਈ ਵਿਭਾਗ ਦੀ ਦੇਖ-ਰੇਖ ਵਿੱਚ ਕਰਵਾਇਆ ਗਿਆ। ਇਸ ਮੌਕੇ ਕਾਲਜ ਸਟਾਫ ਤੇ ਵਿਦਿਆਰਥਣਾਂ ਹਾਜ਼ਰ ਸਨ।
Advertisement
Advertisement