For the best experience, open
https://m.punjabitribuneonline.com
on your mobile browser.
Advertisement

ਕਮਿਊਨਿਟੀ ਸਾਇੰਸ ਕਾਲਜ ਵਿੱਚ ਵਿਦਾਇਗੀ ਸਮਾਰੋਹ

08:30 AM Jun 12, 2024 IST
ਕਮਿਊਨਿਟੀ ਸਾਇੰਸ ਕਾਲਜ ਵਿੱਚ ਵਿਦਾਇਗੀ ਸਮਾਰੋਹ
ਵਿਦਾਇਗੀ ਪਾਰਟੀ ਦੌਰਾਨ ਹੋਏ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੂਨ
ਪੀਏਯੂ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਹੋਮ ਸਾਇੰਸ ਐਸੋਸੀਏਸ਼ਨ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਵਿਦਾਇਗੀ ਸਮਾਰੋਹ ਦੌਰਾਨ ਗ੍ਰੈਜੂਏਸ਼ਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਪ੍ਰਾਪਤੀਆਂ ਹਾਸਲ ਕਰਨ ਅਤੇ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਕਈ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਿਨ੍ਹਾਂ ਵਿਚ ਰੈਂਪ ਵਾਕ, ਸਕਿੱਟ, ਦੋ ਗਾਣੇ, ਸਮੂਹ ਨਾਚ ਆਦਿ ਖਿੱਚ ਦਾ ਕੇਂਦਰ ਰਹੇ। ਰੈਂਪ ਵਾਕ ਦੀ ਜਜਮੈਂਟ ਲਈ ਡਾ. ਸ਼ਰਨਵੀਰ ਕੌਰ ਬੱਲ, ਡਾ. ਹਰਮਿੰਦਰ ਕੌਰ ਸੈਣੀ ਅਤੇ ਹਰਪ੍ਰੀਤ ਚੀਮਾ ਨੇ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿਚ ਰੁਮਾਨੀ, ਸ੍ਰੇਆ ਬਖਸ਼ੀ ਅਤੇ ਚਾਹਤ ਸ਼ਰਮਾ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ। ਕੁਝ ਵਿਦਿਆਰਥੀਆਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਇਨਾਮ ਦਿੱਤੇ ਗਏ। ਇਸ ਮੌਕੇ ਹੋਮ ਸਾਇੰਸ ਐਸੋਸੀਏਸ਼ਨ ਦੇ ਨਵੇਂ ਨਿਯੁਕਤ ਹੋਏ ਕਾਰਜਕਾਰਨੀ ਮੈਂਬਰਾਂ ਨੂੰ ਸਹੁੰ ਚੁੱਕਣ ਦੀ ਰਸਮ ਵੀ ਅਦਾ ਹੋਈ। ਸਮਾਗਮ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਇਕ ਦੂਜੇ ਨੂੰ ਭਾਵੁਕ ਵਿਦਾਈ ਦਿੱਤੀ।

Advertisement

Advertisement
Author Image

sukhwinder singh

View all posts

Advertisement
Advertisement
×