For the best experience, open
https://m.punjabitribuneonline.com
on your mobile browser.
Advertisement

ਫ਼ਰਦੀਨ ਖ਼ਾਨ ਦੀ ‘ਹੀਰਾਮੰਡੀ’ ਨਾਲ ਡੇਢ ਦਹਾਕੇ ਬਾਅਦ ਪਰਦੇ ’ਤੇ ਵਾਪਸੀ

09:11 AM Apr 08, 2024 IST
ਫ਼ਰਦੀਨ ਖ਼ਾਨ ਦੀ ‘ਹੀਰਾਮੰਡੀ’ ਨਾਲ ਡੇਢ ਦਹਾਕੇ ਬਾਅਦ ਪਰਦੇ ’ਤੇ ਵਾਪਸੀ
Advertisement

ਨਵੀਂ ਦਿੱਲੀ: ਨੈੱਟਫਿਲਕਸ ਨੇ ਅੱਜ ਬੌਲੀਵੁੱਡ ਅਦਾਕਾਰ ਫਰਦੀਨ ਖਾਨ ਦੀ ਵੈੱਬਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ ਵਿਚਲੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਸ ਸੀਰੀਜ਼ ਰਾਹੀਂ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਵੀ ਓਟੀਟੀ ਪਲੈਟਫਾਰਮ ’ਤੇ ਪੈਰ ਧਰਨ ਜਾ ਰਿਹਾ ਹੈ। ਨੈੱਟਫਿਲਕਸ ਨੇ ਉੱਘੇ ਅਦਾਕਾਰ ਸ਼ੇਖਰ ਸੁਮਨ ਅਤੇ ਉਸ ਦੇ ਪੁੱਤਰ ਅਧਿਐਨ ਸੁਮਨ ਦੇ ਵੈੱਬਸੀਰੀਜ਼ ਵਿਚਲੇ ਕਿਰਦਾਰਾਂ ਵਾਲੇ ਪੋਸਟਰ ਵੀ ਸਾਂਝੇ ਕੀਤੇ ਹਨ। ਵੈੱਬਸੀਰੀਜ਼ ‘ਹੀਰਾਮੰਡੀ’ ਨਾਲ ਫਰਦੀਨ ਖਾਨ ਕਰੀਬ 15 ਸਾਲਾਂ ਦੇ ਵਕਫ਼ੇ ਮਗਰੋਂ ਅਦਾਕਾਰੀ ਦੇ ਖੇਤਰ ਵਿੱਚ ਵਾਪਸੀ ਕਰ ਰਿਹਾ ਹੈ। ਉਹ ਆਖ਼ਰੀ ਵਾਰ ਸਾਲ 2010 ਵਿੱਚ ਆਈ ਫ਼ਿਲਮ ‘ਦੁੱਲਹਾ ਮਿਲ ਗਿਆ’ ਵਿੱਚ ਨਜ਼ਰ ਆਇਆ ਸੀ। ਪੰਜਾਹ ਸਾਲਾ ਫਰਦੀਨ ਖਾਨ ਨੂੰ ਫ਼ਿਲਮ ‘ਜੰਗਲ’, ‘ਪਿਆਰ ਤੂਨੇ ਕਯਾ ਕੀਆ’, ‘ਭੂਤ’, ‘ਦੇਵ’ ਅਤੇ ‘ਨੋ ਐਂਟਰੀ’ ਲਈ ਜਾਣਿਆ ਜਾਂਦਾ ਹੈ। ਵੈੱਬਸੀਰੀਜ਼ ਅਨੁਸਾਰ ਪਿਆਰ ਅਤੇ ਫਰਜ਼ਾਂ ਦੇ ਸੰਘਰਸ਼ ਵਿੱਚ ਘਿਰਿਆ ਵਲੀ ਮੁਹੰਮਦ ਆਪਣੀਆਂ ਸ਼ਾਹੀ ਜ਼ਿੰਮੇਵਾਰੀਆਂ ਨਾਲ ਦਿਲ ਦੀਆਂ ਇੱਛਾਵਾਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਫਰਦੀਨ ਖਾਨ ਨੇ ਵਲੀ ਮੁਹੰਮਦ ਵਜੋਂ ਪਰਦੇ ’ਤੇ ਸ਼ਾਨਦਾਰ ਵਾਪਸੀ ਕੀਤੀ ਹੈ। ਇਸ ਸਬੰਧੀ ਨੈੱਟਫਲਿਕਸ ਇੰਡੀਆ ਨੇ ਫਰਦੀਨ ਖਾਨ ਦੇ ਕਿਰਦਾਰ ਵਾਲੇ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਂਝਾ ਕੀਤਾ ਹੈ। ਵੈੱਬਸੀਰੀਜ਼ ‘ਹੀਰਾਮੰਡੀ’ ਆਗਾਮੀ ਪਹਿਲੀ ਮਈ ਨੂੰ ਰਿਲੀਜ਼ ਹੋਵੇਗੀ। ਇਸ ਸੀਰੀਜ਼ ਵਿੱਚ ਅਦਾਕਾਰਾ ਮਨੀਸ਼ ਕੋਇਰਾਲਾ, ਸੋਨਾਕਸ਼ੀ ਸਿਨਹਾ, ਰਿਚਾ ਚੱਢਾ, ਸ਼ਰਮਿਨ ਸੇਗਲ, ਅਦਿੱਤੀ ਰਾਓ ਹੈਦਰੀ ਅਤੇ ਸੰਜੀਦਾ ਸ਼ੇਖ ਅਹਿਮ ਭੂਮਿਕਾਵਾਂ ਵਿੱਚ ਹਨ। -ਪੀਟੀਆਈ

Advertisement

Advertisement
Author Image

Advertisement
Advertisement
×