ਮਸ਼ਹੂਰ ਮਲਿਆਲਮ ਅਦਾਕਾਰਾ ਕਵਿਊਰ ਪੋਨੰਮਾ ਦਾ ਦੇਹਾਂਤ
09:49 PM Sep 20, 2024 IST
ਕੋਚੀ, 20 ਸਤੰਬਰ
ਤਜਰਬੇਕਾਰ ਮਲਿਆਲਮ ਕਵਿਊਰ ਪੋਨੰਮਾ ਦਾ ਅੱਜ ਇੱਥੇ ਇਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 80 ਸਾਲਾਂ ਦੀ ਸੀ। ਹਸਪਤਾਲ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਛੇ ਦਹਾਕੇ ਤੋਂ ਵੱਧ ਸਮੇਂ ਦੇ ਕਰੀਅਰ ਦੇ ਨਾਲ, ਪੋਨੰਮਾ ਕੁਝ ਸਮੇਂ ਤੋਂ ਜ਼ੇਰੇ ਇਲਾਜ ਸੀ। ਉਨ੍ਹਾਂ ਅੱਜ ਸ਼ਾਮ 5.33 ਵਜੇ ਆਪਣੇ ਆਖਰੀ ਸਾਹ ਲਏ। ਪੋਨੰਮਾ ਨੇ 700 ਤੋਂ ਵੱਧ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਮੁੱਖ ਤੌਰ ’ਤੇ ਮਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੂੰ ਚਾਰ ਵਾਰ ਸੂਬਾਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। -ਪੀਟੀਆਈ
Advertisement
Advertisement