For the best experience, open
https://m.punjabitribuneonline.com
on your mobile browser.
Advertisement

ਪਰਿਵਾਰ ਕੇਂਦਰਤ ਪਾਰਟੀਆਂ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ: ਸ਼ਾਹ

08:23 AM Apr 12, 2024 IST
ਪਰਿਵਾਰ ਕੇਂਦਰਤ ਪਾਰਟੀਆਂ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ  ਸ਼ਾਹ
ਮਾਂਡਲਾ ਵਿੱਚ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ ਅਮਿਤ ਸ਼ਾਹ, ਮੁੱਖ ਮੰਤਰੀ ਮੋਹਨ ਯਾਦਵ ਤੇ ਹੋਰ। -ਫੋਟੋ: ਏਐੱਨਆਈ
Advertisement

ਮਾਂਡਲਾ/ਖਜੁਰਾਹੋ (ਮੱਧ ਪ੍ਰਦੇਸ਼), 11 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪਰਿਵਾਰਵਾਦੀ ਰਾਜਨੀਤੀ ਲਈ ‘ਇੰਡੀਆ’ ਗੱਠਜੋੜ ਦੀ ਨਿਖੇਧੀ ਕੀਤੀ ਅਤੇ ਆਖਿਆ ਕਿ ਆਗਾਮੀ ਚੋਣਾਂ ’ਚ ਲੋਕਾਂ ਨੂੰ ਸਮਾਜ ਦੇ ਹਰ ਵਰਗ ਨੂੰ ਅੱਗੇ ਲਿਆਉਣ ਵਾਲਿਆਂ ਜਾਂ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿੱਚੋਂ ਇੱਕ ਨੇਤਾ ਚੁਣਨਾ ਹੋਵੇਗਾ। ਮੱਧ ਪ੍ਰਦੇਸ਼ ’ਚ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦੇ ਹੱਕ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦੇਸ਼ ’ਚ ਸਿਰਫ ਚਾਰ ‘‘ਜਾਤਾਂ’’ ਗਰੀਬ, ਨੌਜਵਾਨ, ਕਿਸਾਨ ਤੇ ਔਰਤਾਂ ਹੋਂਦ ਰੱਖਦੀਆਂ ਹਨ ਅਤੇ ਉਨ੍ਹਾਂ ਦਾ ਮੁੱਖ ਟੀਚਾ ਇਨ੍ਹਾਂ ਦਾ ਸ਼ਕਤੀਕਰਨ ਹੈ।
ਖਜੁਰਾਹੋ ਲੋਕ ਸਭਾ ਹਲਕੇ ਦੇ ਕਤਨੀ ਇਲਾਕੇ ’ਚ ਚੋਣ ਮੀਟਿੰਗ ਦੌਰਾਨ ਭਾਜਪਾ ਨੇਤਾ ਨੇ ਆਖਿਆ ਕਿ ਪਰਿਵਾਰ ਕੇਂਦਰਤ ਪਾਰਟੀਆਂ ਕਦੇ ਵੀ ਗਰੀਬਾਂ, ਦਲਿਤਾਂ, ਕਿਸਾਨਾਂ, ਨੌਜਵਾਨਾਂ, ਕਬਾਇਲੀਆਂ, ਔਰਤਾਂ ਅਤੇ ਪੱਛੜੇ ਵਰਗਾਂ ਦਾ ਭਲਾ ਨਹੀਂ ਕਰਨਗੀਆਂ ਅਤੇ ਉਹ ਸਿਰਫ਼ ਘੁਟਾਲਿਆਂ ’ਚ ਹੀ ਡੁੱਬੇ ਰਹਿ ਸਕਦੇ ਹਨ। ਉਨ੍ਹਾਂ ਆਖਿਆ ਕਿ ‘ਇੰਡੀ’ ਗੱਠਜੋੜ ਦੇ ਮੈਂਬਰ ਲੋਕਾਂ ਦੀ ਭਲਾਈ ਨਹੀਂ ਸਕਣਗੇ। ਇਹ ਪਰਿਵਾਰਵਾਦੀ ਪਾਰਟੀਆਂ ਲੋਕਾਂ ਦੀ ਭਲਾ ਨਹੀਂ ਕਰਨਗੀਆਂ। ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਹੀ ਲੋਕ ਭਲਾਈ ਲਈ ਵਚਨਬੱਧ ਹੈ।’’ ਸ਼ਾਹ ਨੇ ਟਿੱਪਣੀ ਕਰਦਿਆਂ ਕਿਹਾ, ‘‘ਇਨ੍ਹਾਂ ਪਰਿਵਾਰ ਕੇਂਦਰਤ ਪਾਰਟੀਆਂ ਦਾ ਇਕਲੌਤਾ ਟੀਚਾ ਆਪਣੇ ਪੁੱਤਾਂ, ਧੀਆਂ ਤੇ ਭਤੀਜਿਆਂ ਲਈ ਸੱਤਾ ਹਾਸਲ ਕਰਨਾ ਹੈ। ਸ਼ਰਦ ਪਵਾਰ ਦਾ ਮਕਸਦ ਆਪਣੀ ਬੇਟੀ ਨੂੰ (ਮਹਾਰਾਸ਼ਟਰ ਦੀ) ਮੁੱਖ ਮੰਤਰੀ ਬਣਾਉਣਾ ਹੈ। ਊਧਵ ਠਾਕਰੇ ਤੇ ਐੱਮ.ਕੇ ਸਟਾਲਿਨ ਆਪੋ-ਆਪਣੇ ਬੇਟਿਆਂ ਨੂੰ ਅਤੇ ਮਮਤਾ ਬੈਨਰਜੀ ਆਪਣੇ ਭਤੀਜੇ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਜਦਕਿ (ਕਾਂਗਰਸੀ ਨੇਤਾ) ਸੋਨੀਆ ਗਾਂਧੀ ਚਾਹੁੰਦੇ ਹਨ ਕਿ ਰਾਹੁਲ ਬਾਬਾ ਪ੍ਰਧਾਨ ਮੰਤਰੀ ਬਣਨ।’’ ਇਸ ਤੋਂ ਪਹਿਲਾਂ ਮਾਂਡਲਾ ’ਚ ਰੈਲੀ ਦੌਰਾਨ ਵੀ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਪਰਿਵਾਰਵਾਦੀ ਸਿਆਸਤ ਨੂੰ ਉਤਸ਼ਾਹਿਤ ਕਰਨ ਲਈ ਇੰਡੀਆ ਗੱਠਜੋੜ ਦੇ ਦਲਾਂ ਦੀ ਨਿਖੇਧੀ ਕੀਤੀ। -ਪੀਟੀਆਈ

Advertisement

ਐੱਮਵੀਏ ਗੱਠਜੋੜ ਬੇਮੇਲ ਪੁਰਜ਼ਿਆਂ ਵਾਲਾ ਆਟੋਰਿਕਸ਼ਾ ਕਰਾਰ

ਮੁੰਬਈ: ਭਾਜਪਾ ਨੇਤਾ ਅਮਿਤ ਸ਼ਾਹ ਨੇ ਕਿਹਾ ਕਿ ਸ਼ਿਵ ਸੈਨਾ (ਯੂਬੀਟੀ), ਐੱਨਸੀਪੀ (ਸ਼ਰਦ ਚੰਦਰ ਪਵਾਰ) ਤੇ ਕਾਂਗਰਸ ਦਾ ਮਹਾ ਵਿਕਾਸ ਅਘਾੜੀ ਗੱਠਜੋੜ ‘‘ਬੇਮੇਲ ਪੁਰਜ਼ਿਆਂ ਨਾਲ ਬਣੇ ਆਟੋਰਿਕਰਸ਼ਾ ਵਰਗਾ ਹੈ’’ ਅਤੇ ਇਹ ਕੋਈ ਖਾਸ ਕਾਰਗੁਜ਼ਾਰੀ ਨਹੀਂ ਦਿਖਾ ਸਕੇਗਾ। ਕੇਂਦਰੀ ਮਹਾਰਾਸ਼ਟਰ ਦੇ ਨੰਦਗੜ੍ਹ ਜ਼ਿਲ੍ਹੇ ’ਚ ਭਾਜਪਾ ਉਮੀਦਵਾਰ ਪ੍ਰਤਾਪ ਪਾਟਿਲ ਚਿਖਾਲੀਕਰ ਦੇ ਹੱਕ ’ਚ ਰੈਲੀ ਦੌਰਾਨ ਸ਼ਾਹ ਨੇ ਕਿਹਾ, ‘‘ਮਹਾਰਾਸ਼ਟਰ ਵਿੱਚ ਊਧਵ ਠਾਕਰੇ ਦੀ ਅਗਵਾਈ ਵਾਲੀ ਨਕਲੀ ਸ਼ਿਵ ਸੈਨਾ, ਸ਼ਰਦ ਪਵਾਰ ਦੀ ਨਕਲੀ ਐੱਨਸੀਪੀ ਅਤੇ ਬਚੀ-ਖੁਚੀ ਕਾਂਗਰਸ ਹੈ। ਇਹ ਤਿੰਨੋਂ ਪਾਰਟੀਆਂ ਬੇਮੇਲ ਸਪੇਅਰ ਪਾਰਟਸ ਵਾਲੇ ਆਟੋਰਿਕਸ਼ਾ ਵਾਂਗ ਹਨ। ਇਹ ਚੰਗੀ ਕਾਰਗੁਜ਼ਾਰੀ ਕਿਵੇਂ ਦਿਖਾਏਗਾ ਤੇ ਮਹਾਰਾਸ਼ਟਰ ਦੀ ਭਲਾਈ ਕਿਵੇਂ ਕਰੇਗਾ।’’ ਉਨ੍ਹਾਂ ਕਿਹਾ, ‘‘ਅਜਿਹੇ ਆਟੋਰਿਕਸ਼ਿਆਂ ਦੀ ਨਾ ਕੋਈ ਮੰਜ਼ਿਲ ਨਹੀਂ ਹੁੰਦੀ ਨਾ ਹੀ ਭਵਿੱਖ। ਚੋਣਾਂ ਤੋਂ ਬਾਅਦ ਇਹ ਗੱਠਜੋੜ ਯਕੀਨੀ ਤੌਰ ’ਤੇ ਡੁੱਬ ਜਾਵੇਗਾ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×