ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਝੂਠੀ ਨਿਸ਼ਾਨਦੇਹੀ: ਫਾਇਨਾਂਸਰ ਤੇ ਸਾਬਕਾ ਕਾਨੂੰਨਗੋ ਨਾਮਜ਼ਦ

07:48 AM Jun 30, 2024 IST

ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਨੇ ਝੂਠੀ ਨਿਸ਼ਾਨਦੇਹੀ ਦੇ ਆਧਾਰ ’ਤੇ ਜ਼ਮੀਨ ਉੱਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਜਗਰਾਓਂ ਦੇ ਫਾਇਨਾਂਸਰ, ਸਾਬਕਾ ਕਾਨੂੰਨਗੋ ਤੇ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਮੋਹਨ ਕਤਿਆਲ ਤੇ ਸੇਵਾਮੁਕਤ ਕਾਨੂੰਨਗੋ ਮੋਹਣ ਸਿੰਘ ਵਜੋਂ ਹੋਈ ਹੈ। ਸਿਮਰਨਜੀਤ ਸਿੰਘ ਤੂਰ ਵਾਸੀ ਹੀਰਾ ਬਾਗ਼ ਨੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਉਨ੍ਹਾਂ ਦੀ ਜ਼ਮੀਨ ਮਨਮੋਹਨ ਕਤਿਆਲ ਦੀ ਜ਼ਮੀਨ ਦੇ ਨਾਲ ਲੱਗਦੀ ਹੈ ਜਿਸ ਸਬੰਧੀ ਦੋਹਾਂ ਧਿਰਾਂ ਦਾ ਵਿਵਾਦ ਚੱਲ ਰਿਹਾ ਹੈ। ਆਪਣਾ ਪੱਖ ਮਜ਼ਬੂਤ ਕਰਨ ਤੇ ਹੱਕ ਜਤਾਉਣ ਲਈ ਮਨਮੋਹਨ ਨੇ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਲੋਕਲ ਕਮਿਸ਼ਨਰ ਵਜੋਂ ਆਪਣੇ ਸਾਥੀ ਸਾਬਕਾ ਕਾਨੂੰਨਗੋ ਮੋਹਣ ਸਿੰਘ ਬਾੜੇਵਾਲ ਨੂੰ ਨਿਯੁਕਤ ਕਰਵਾ ਕੇ ਕਥਿਤ ਫਰਜ਼ੀ ਰਿਪੋਰਟ ਤਿਆਰ ਕਰਵਾਈ ਗਈ।

Advertisement

Advertisement
Advertisement