ਕੋਲਕਾਤਾ ’ਚ 6.6 ਕਰੋੜ ਦੀਆਂ ਨਕਲੀ ਦਵਾਈਆਂ ਜ਼ਬਤ
06:02 AM Jan 01, 2025 IST
ਨਵੀਂ ਦਿੱਲੀ, 31 ਦਸੰਬਰ
ਕੇਂਦਰੀ ਦਵਾ ਮਾਨਕ ਕੰਟਰੋਲ ਸੰਗਠਨ (ਸੀਡੀਐੱਸਸੀਓ) ਅਤੇ ਪੱਛਮੀ ਬੰਗਾਲ ਦੇ ਡਰੱਗ ਕੰਟਰੋਲ ਡਾਇਰੈਕਟੋਰੇਟ ਨੇ ਕੋਲਕਾਤਾ ’ਚ ਸਾਂਝੀ ਜਾਂਚ ਦੌਰਾਨ ਥੋਕ ਕੰਪਨੀ ਦੇ ਕੰਪਲੈਕਸ ਵਿੱਚੋਂ 6.60 ਕਰੋੜ ਰੁਪਏ ਮੁੱਲ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਜਾਂਚ ਦੌਰਾਨ ਥੋਕ ਵਿਕਰੇਤਾ ਕੰਪਨੀ ਦੀ ਮਾਲਕ ਵਜੋਂ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਿਆਨ ਮੁਤਾਬਕ ਕੋਲਕਾਤਾ ਅਧਾਰਿਤ ‘ਕੇਅਰ ਐਂਡ ਕਿਓਰ ਫਾਰ ਯੂ’ ਨਾਮੀ ਕੰਪਨੀ ’ਚ ਛਾਪਾ ਮਾਰ ਕੇ ਭਾਰੀ ਮਾਤਰਾ ’ਚ ਕੈਂਸਰ ਰੋਕੂ, ਸ਼ੂਗਰ ਰੋਕੂ ਅਤੇ ਹੋਰ ਦਵਾਈਆਂ ਜ਼ਬਤ ਕੀਤੀਆਂ ਗਈਆਂ, ਜਿਹੜੀਆਂ ਨਕਲੀ ਹੋਣ ਦਾ ਖਦਸ਼ਾ ਹੈ। ਮੰਤਰਾਲੇ ਨੇ ਕਿਹਾ ਕਿ ਸਬੰਧਤ ਦਸਤਾਵੇਜ਼ ਨਾ ਮਿਲਣ ’ਤੇ ਇਹ ਦਵਾਈਆਂ ਨਕਲੀ ਮੰਨੀਆਂ ਜਾਣਗੀਆਂ। -ਪੀਟੀਆਈ
Advertisement
Advertisement