For the best experience, open
https://m.punjabitribuneonline.com
on your mobile browser.
Advertisement

ਗੁਰੂਗ੍ਰਾਮ ’ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 11 ਗ੍ਰਿਫਤਾਰ

03:41 PM Jan 09, 2025 IST
ਗੁਰੂਗ੍ਰਾਮ ’ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼  11 ਗ੍ਰਿਫਤਾਰ
Advertisement

ਗੁਰੂਗ੍ਰਾਮ, 9 ਜਨਵਰੀ

Advertisement

ਗੁਰੂਗ੍ਰਾਮ ਵਿੱਚ ਜਿਨਸੀ ਸਿਹਤ ਮੁੱਦਿਆਂ ਲਈ ਜੜੀ ਬੂਟੀਆਂ ਦੀਆਂ ਦਵਾਈਆਂ ਵੇਚਣ ਦੇ ਬਹਾਨੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਵਿੱਚ ਚਾਰ ਔਰਤਾਂ ਸਮੇਤ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੇ ਕਬਜ਼ੇ 'ਚੋਂ ਵੱਖ-ਵੱਖ ਅਪਰਾਧਾਂ 'ਚ ਵਰਤੇ ਗਏ ਦੋ ਲੈਪਟਾਪ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

Advertisement

ਗੁਰੂਗ੍ਰਾਮ ਜ਼ਿਲ੍ਹੇ ਦੇ ਸਾਈਬਰ ਕ੍ਰਾਈਮ ਦੇ ਸਹਾਇਕ ਪੁਲੀਸ ਕਮਿਸ਼ਨਰ ਪ੍ਰਿਯਾਂਸ਼ੂ ਦੀਵਾਨ ਨੇ ਦੱਸਿਆ ਕਿ 6 ਜਨਵਰੀ ਨੂੰ ਪਿੰਡ ਡੁੰਡਾਹੇਰਾ ਵਿੱਚ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਸੀ। ਦੀਵਾਨ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਵਿੱਚ ਛਾਪਾ ਮਾਰ ਕੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਅਮਨਦੀਪ, ਰਣਜੀਤ ਕੁਮਾਰ, ਮੁਹੰਮਦ ਕਾਸਿਮ, ਪ੍ਰਤੁਸ਼ ਕੁਮਾਰਮਿਸ਼ਰਾ, ਸੁਸ਼ੀਲ ਕੁਮਾਰ, ਬ੍ਰਿਜੇਸ਼ ਸ਼ਰਮਾ, ਅਨੂਪ ਕੁਮਾਰ, ਰਸ਼ਿਕਾ ਰਾਣਾ, ਈਸ਼ਾ, ਸੋਨਾਲੀ ਕਨੌਜੀਆ ਅਤੇ ਮੇਘਾ ਵਜੋਂ ਹੋਈ ਹੈ।

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਅਮਨਦੀਪ ਅਤੇ ਰਣਜੀਤ ਕਾਲ ਸੈਂਟਰ ਦੇ ਸੰਚਾਲਕ ਸਨ ਅਤੇ ਬਾਕੀ ਮੁਲਜ਼ਮਾਂ ਨੂੰ ਕੰਮ ’ਤੇ ਲਗਾਉਂਦੇ ਸਨ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਡਾਕਟਰ ਰਾਜੀਵ ਦੀਕਸ਼ਿਤ ਦੀ ਤਰਫੋਂ 'ਦ-ਵੈਦਿਕ ਆਯੁਰਵੈਦਿਕ' ਨਾਂ ਦਾ ਫੇਸਬੁੱਕ ਪੇਜ ਬਣਾਇਆ ਸੀ ਅਤੇ ਜਿਨਸੀ ਸਿਹਤ ਨੂੰ ਬਿਹਤਰ ਬਣਾਉਣ ਲਈ ਹਰਬਲ ਦਵਾਈਆਂ ਵੇਚਣ ਦੇ ਨਾਂ ’ਤੇ ਇਸ਼ਤਿਹਾਰ ਦਿੰਦੇ ਸਨ। ਜਦੋਂ ਲੋਕਾਂ ਨੇ ਇਸ਼ਤਿਹਾਰਾਂ ਵਿੱਚ ਦਿੱਤੇ ਨੰਬਰਾਂ 'ਤੇ ਸੰਪਰਕ ਕੀਤਾ। ਉਨ੍ਹਾਂ ਤੋਂ ਆਰਡਰ ਲੈ ਕੇ ਵੱਖ-ਵੱਖ ਬੈਂਕ ਖਾਤਿਆਂ 'ਚ ਪੈਸੇ ਜਮ੍ਹਾ ਕਰਵਾ ਕੇ ਨਕਲੀ ਦਵਾਈਆਂ ਪਹੁੰਚਾਉਂਦੇ ਸਨ।

ਇਸ ਤੋਂ ਇਲਾਵਾ ਉਹ ਉਨ੍ਹਾਂ ਲੋਕਾਂ ਨੂੰ ਕਿਊਆਰ ਕੋਡ/ਯੂਪੀਆਈ ਆਈਡੀ ਰਾਹੀਂ ਪੈਸੇ ਜਮ੍ਹਾ ਕਰਵਾ ਕੇ ਧੋਖਾਧੜੀ ਕਰਦੇ ਸਨ। ਧੋਖੇਬਾਜ਼ਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਕਰੀਬ 9 ਤੋਂ 10 ਮਹੀਨਿਆਂ ਦੇ ਸਮੇਂ ਤੋਂ ਉਪਰੋਕਤ ਧੋਖਾਧੜੀ ਨੂੰ ਅੰਜਾਮ ਦੇ ਰਹੇ ਸਨ। ਧੋਖਾਧੜੀ ਕਰਨ ਲਈ, ਉਹ 18,000 ਤੋਂ 20,000 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਵਾਧੂ ਵਿਕਰੀ ਲਈ ਬੋਨਸ ਲੈਂਦੇ ਸਨ। ਆਈਏਐੱਨਐੱਸ

Advertisement
Author Image

Puneet Sharma

View all posts

Advertisement