For the best experience, open
https://m.punjabitribuneonline.com
on your mobile browser.
Advertisement

ਫਰਜ਼ੀ ਏਜੰਟ ਗ੍ਰਿਫ਼ਤਾਰ

07:47 AM Mar 22, 2024 IST
ਫਰਜ਼ੀ ਏਜੰਟ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੀ ਦਿੱਲੀ ਪੁਲੀਸ ਨੇ ਏਜੰਟ ਜਗਪ੍ਰੀਤ ਸਿੰਘ ਵਾਸੀ ਪਿੰਡ ਨੂਰਪੁਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਉਹ ਇੱਕ ਜਾਅਲੀ ਵੀਜ਼ਾ ਗਰੋਹ ਵਿੱਚ ਸ਼ਾਮਲ ਸੀ, ਜੋ ਲੋਕਾਂ ਨੂੰ ਜਾਅਲੀ ਸ਼ੈਨਗੇਨ ਵੀਜ਼ਿਆਂ ’ਤੇ ਗੈਰਕਾਨੂੰਨੀ ਤਰੀਕੇ ਨਾਲ ਜਰਮਨੀ ਰਾਹੀਂ ਅਮਰੀਕਾ ਭੇਜਣ ਲਈ ਪੈਸੇ ਲੈਂਦਾ ਸੀ। ਜਾਣਕਾਰੀ ਅਨੁਸਾਰ 17/08/2022 ਨੂੰ ਸਰਵਜੋਤ ਸਿੰਘ ਵਾਸੀ ਪਿੰਡ ਢੱਕੀ, ਯੂਪੀ ਤੇ ਗੁਰਕੀਰਤ ਸਿੰਘ ਵਾਸੀ ਪਿੰਡ ਪਿੱਪਲੀ ਮਾਜਰਾ ਹਰਿਆਣਾ, ਜਰਮਨੀ ਤੋਂ ਦਿੱਲੀ ਪਹੁੰਚੇ, ਜਿਨ੍ਹਾਂ ਨੂੰ ਜਾਅਲੀ ਵੀਜ਼ਾ ਹੋਣ ’ਤੇ ਗ੍ਰਿਫਤਾਰ ਕਰ ਲਿਆ। ਉਨ੍ਹਾਂ ਖੁਲਾਸਾ ਕੀਤਾ ਕਿ ਏਜੰਟ ਜਗਪ੍ਰੀਤ ਸਿੰਘ ਨੇ 45 ਲੱਖ ਰੁਪਏ ਬਦਲੇ ਜਰਮਨੀ ਰਾਹੀਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ। ਏਜੰਟ ਨੇ ਜਰਮਨੀ ਜਾਣ ਲਈ ਜਾਅਲੀ ਸ਼ੈਨਗੇਨ ਵੀਜ਼ਾ ਦਾ ਪ੍ਰਬੰਧ ਕੀਤਾ। ਦਿੱਲੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਜਗਪ੍ਰੀਤ ਸਿੰਘ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Author Image

Advertisement
Advertisement
×