ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀ ਆਗੂ ’ਤੇ ਹਮਲੇ ਸਬੰਧੀ ਤੱਥ ਖੋਜ ਰਿਪੋਰਟ ਜਾਰੀ

10:49 AM Oct 13, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਅਕਤੂਬਰ
ਜਮਹੂਰੀ ਅਧਿਕਾਰ ਸਭਾ ਵੱਲੋਂ ਪਿਛਲੇ ਦਿਨੀਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀ ਆਗੂ ਰਾਜਿੰਦਰ ਸਿੰਘ ’ਤੇ ਹਮਲੇ ਸਬੰਧੀ ਕੀਤੀ ਗਈ ਜਾਂਚ ਦੀ ਰਿਪੋਰਟ ਜਾਰੀ ਕੀਤੀ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰ. ਬੱਗਾ ਸਿੰਘ, ਸਕੱਤਰ ਸੁਖਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਰਿਪੋਰਟ ਸਭਾ ਦੀ ਜ਼ਿਲ੍ਹਾ ਕਾਰਜਕਰਨੀ ਦੇ ਮੈਂਬਰਾਂ ਪ੍ਰਿਤਪਾਲ ਸਿੰਘ, ਸੰਤੋਖ ਸਿੰਘ ਮੱਲਣ, ਮਨੋਹਰ ਦਾਸ, ਮੰਦਰ ਜੱਸੀ ਅਤੇ ਗੁਰਚਰਨ ਸਿੰਘ ਖੇਮੂਆਣਾ) ਵੱਲੋਂ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੱਕ ਪਹੁੰਚ ਤੋਂ ਇਲਾਵਾ ਪ੍ਰਿੰਸੀਪਲ, ਪ੍ਰਕਾਸ਼ਿਤ ਖ਼ਬਰਾਂ, ਐਫਆਈਆਰ ਅਤੇ ਸੋਸ਼ਲ ਮੀਡੀਆ ਦੇ ਪ੍ਰਤੀਕਰਮਾਂ ਨੂੰ ਵੇਖ ਕੇ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਮੁਤਾਬਿਕ ਕਾਲਜ ’ਚ ਦਹਿਸ਼ਤੀ ਮਾਹੌਲ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ’ਤੇ ਹਮਲੇ ਤੋਂ ਤਿੰਨ ਦਿਨ ਪਹਿਲਾਂ ਕੁੱਝ ਬਾਹਰੀ ਨੌਜਵਾਨ ਕਾਲਜ ਵਿੱਚ ਆਏ, ਜਿਨ੍ਹਾਂ ਨੂੰ ਪ੍ਰਿੰਸੀਪਲ ਨੇ ਪੁਲੀਸ ਕੋਲ ਗ੍ਰਿਫ਼ਤਾਰ ਕਰਵਾਇਆ ਪਰ ਪੁਲੀਸ ਨੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਪੁਲੀਸ ਦੀ ਗੰਭੀਰ ਕੁਤਾਹੀ ਕਾਰਣ ਹੋਇਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਹਮਲਾਵਰਾਂ ’ਤੇ ਐੱਸਸੀ/ਐੱਸਟੀ ਐਕਟ ਦਾ ਵਾਧਾ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

Advertisement

Advertisement