For the best experience, open
https://m.punjabitribuneonline.com
on your mobile browser.
Advertisement

ਜਨਤਕ ਜਥੇਬੰਦੀਆਂ ਵੱਲੋਂ ਤੱਥ ਖੋਜ ਕਮੇਟੀ ਕਾਇਮ

10:49 AM Jun 17, 2024 IST
ਜਨਤਕ ਜਥੇਬੰਦੀਆਂ ਵੱਲੋਂ ਤੱਥ ਖੋਜ ਕਮੇਟੀ ਕਾਇਮ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਜੂਨ
ਇੱਥੇ ਕਿਸਾਨ ਆਗੂ ਤੇ ਸਾਥੀਆਂ ਵੱਲੋਂ ਦੋ ਨੌਜਵਾਨਾਂ ਦੀ ਕੁੱਟਮਾਰ ਦੀ ਘਟਨਾ ਨੂੰ ਭਾਵੇਂ 11 ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਇਹ ਮਾਮਲਾ ਠੰਢਾ ਨਹੀਂ ਪਿਆ। ਜਾਣਕਾਰੀ ਅਨੁਸਾਰ ਅੱਜ ਜਿੱਥੇ ਦਲਿਤ ਵਰਗ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵਲੋਂ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਤੱਥ ਖੋਜ ਕਮੇਟੀ ਬਣਾਈ ਗਈ ਹੈ ਉਥੇ ਭਾਕਿਯੂ ਏਕਤਾ ਉਗਰਾਹਾਂ ਨੇ ਭਲਕੇ 17 ਜੂਨ ਨੂੰ ਸੰਗਰੂਰ ’ਚ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਆਗੂਆਂ ਨੇ 18 ਜੂਨ ਨੂੰ ਸੰਗਰੂਰ ’ਚ ਵੱਡਾ ਇਕੱਠ ਕਰਕੇ ਕੁੱਟਮਾਰ ਦੇ ਕੇਸ ਵਿਚ ਲੋੜੀਂਦੇ ਆਪਣੀ ਜਥੇਬੰਦੀ ਦੇ ਬਲਾਕ ਆਗੂ ਮਨਜੀਤ ਸਿੰਘ ਘਰਾਚੋਂ ਨੂੰ ਜ਼ਿਲ੍ਹਾ ਪੁਲੀਸ ਮੁਖੀ ਕੋਲ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦਲਿਤ ਵਰਗ ਨਾਲ ਸਬੰਧਤ ਜਥੇਬੰਦੀਆਂ ਵਲੋਂ ਬਣਾਈ ਤੱਥ ਖੋਜ ਕਮੇਟੀ ਦੀ ਅੱਜ ਸ਼ਾਮ ਨੂੰ ਭਾਕਿਯੂ ਏਕਤਾ ਉਗਰਾਹਾਂ ਦੀ ਟੀਮ ਨਾਲ ਸੁਖਾਵੇਂ ਮਾਹੌਲ ਵਿਚ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਭਲਕੇ 17 ਜੂਨ ਨੂੰ ਸੰਗਰੂਰ ’ਚ ਪੱਕਾ ਮੋਰਚਾ ਲਗਾਉਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਹੈ। 18 ਜੂਨ ਨੂੰ ਜਥੇਬੰਦੀ ਵਲੋਂ ਵੱਡਾ ਇਕੱਠ ਕਰਕੇ ਮਨਜੀਤ ਸਿੰਘ ਘਰਾਚੋਂ ਨੂੰ ਐਸ.ਐਸ.ਪੀ. ਕੋਲ ਪੇਸ਼ ਕੀਤਾ ਜਾਵੇਗਾ ਪਰ ਕੇਸ ’ਚ ਨਾਮਜ਼ਦ ਕੀਤੇ ਬਲਾਕ ਆਗੂ ਜਗਤਾਰ ਸਿੰਘ ਲੱਡੀ ਨੂੰ ਪੇਸ਼ ਨਹੀਂ ਕਰਾਂਗੇ ਕਿਉਂਕਿ ਉਸਨੂੰ ਕੇਸ ਵਿਚ ਝੂਠਾ ਫਸਾਇਆ ਗਿਆ ਹੈ। ਐਸਐਸਪੀ ਤੋਂ ਮੰਗ ਕਰਾਂਗੇ ਕਿ ਜਾਂਚ ਕਰਕੇ ਜਗਤਾਰ ਸਿੰਘ ਲੱਡੀ ਨੂੰ ਕੇਸ ’ਚੋਂ ਬਾਹਰ ਕੀਤਾ ਜਾਵੇ ਅਤੇ ਕੇਸ ਵਿਚ ਲਗਾਈ ਐਸ.ਸੀ/ਐਸ.ਟੀ. ਐਕਟ ਦੀ ਧਾਰਾ ਰੱਦ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ 20 ਜੂਨ ਨੂੰ ਬਰਨਾਲਾ ਵਿੱਚ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ।
ਤੱਥ ਖੋਜ ਕਮੇਟੀ ਦੀ ਤਰਫ਼ੋਂ ਮੁਕੇਸ਼ ਮਲੌਦ, ਗੁਰਮੀਤ ਸਿੰਘ, ਕੈਪਟਨ ਹਰਭਜਨ ਸਿੰਘ ਅਤੇ ਦਰਸ਼ਨ ਕਾਂਗੜਾ ਨੇ ਦੱਸਿਆ ਕਿ ਕੁੱਟਮਾਰ ਦੇ ਮਸਲੇ ਸਬੰਧੀ ਉੱਠ ਰਹੇ ਵੱਖ ਵੱਖ ਸਵਾਲਾਂ ਦੀ ਪੜਤਾਲ ਕਰਨ ਲਈ ਇਕ ਸਾਂਝੀ ਪੜਤਾਲੀਆ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਦਿਹਾਤੀ ਮਜ਼ਦੂਰ ਸਭਾ, ਆਈਡੀਪੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਜਬਰ ਵਿਰੋਧੀ ਸਾਂਝਾ ਮਜ਼ਦੂਰ ਮੋਰਚਾ, ਅੰਬੇਡਕਰ ਯੁਵਾ ਮੋਰਚਾ, ਬਸਪਾ ਤੇ ਭੀਮ ਆਰਮੀ ਆਦਿ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ

Advertisement

Advertisement
Author Image

Advertisement
Advertisement
×