For the best experience, open
https://m.punjabitribuneonline.com
on your mobile browser.
Advertisement

ਸ਼ਾਇਰ ਮਨਜੀਤ ਪੁਰੀ ਤੇ ਕੁਮਾਰ ਜਗਦੇਵ ਸਿੰਘ ਨਾਲ ਰੂ-ਬ-ਰੂ

09:43 AM Apr 10, 2024 IST
ਸ਼ਾਇਰ ਮਨਜੀਤ ਪੁਰੀ ਤੇ ਕੁਮਾਰ ਜਗਦੇਵ ਸਿੰਘ ਨਾਲ ਰੂ ਬ ਰੂ
ਕੁਮਾਰ ਜਗਦੇਵ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਥਕ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 9 ਅਪਰੈਲ
ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ ਵਿੱਚ ਸਾਹਿਤਕ ਮਿਲਣੀ ਦੌਰਾਨ ਇਸ ਵਾਰ ਸ਼ਾਇਰ ਮਨਜੀਤ ਪੁਰੀ ਤੇ ਕੁਮਾਰ ਜਗਦੇਵ ਸਿੰਘ ਨਾਲ ਰੂ-ਬ-ਰੂ ਪ੍ਰੋਗਰਾਮ ਕਰਵਾਇਆ ਗਿਆ।
ਆਪਣੇ ਸਾਹਿਤਕ ਸਫ਼ਰ ਬਾਰੇ ਕੁਮਾਰ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਕਾਲਜ ਸਮੇਂ ਤੋਂ ਰੰਗਮੰਚ ਨਾਲ ਜੁੜੇ ਹੋਏ ਸਨ ਤੇ ਉੱਥੋਂ ਹੀ ਸਾਹਿਤ ਨਾਲ ਜੁੜਨ ਦੀ ਪ੍ਰੇਰਨਾ ਮਿਲੀ। ਨਵਦੀਪ ਸਿੰਘ ਮੁੰਡੀ ਤੇ ਹਰਦੀਪ ਸਭਰਵਾਲ ਨੇ ਉਹਨਾਂ ਦੇ ਸਾਹਿਤਿਕ ਕਾਰਜ ਤੇ ਆਪਣੇ ਵਿਚਾਰ ਤੇ ਸਵਾਲ ਰੱਖੇ। ਮਨਜੀਤ ਪੁਰੀ ਨੇ ਦੱਸਿਆ ਕਿ ਉਹ ਛੋਟੇ ਹੁੰਦਿਆਂ ਤੋਂ ਹੀ ਕੁਦਰਤ ਦੇ ਸੰਗੀਤ ਵੱਲ ਖਿੱਚ ਮਹਿਸੂਸ ਕਰਦੇ ਸਨ ਤੇ ਇਸੇ ਖਿੱਚ ਸਦਕਾ ਸਾਹਿਤ ਦੇ ਸੰਗੀਤ ਨਾਲ ਜੁੜ ਗਏ। ਉਨ੍ਹਾਂ ਕਿਹਾ ਕਿ ਚੰਗੀ ਗ਼ਜ਼ਲ ਲਿਖਣ ਲਈ ਨਿਯਮ ਤੋਂ ਜ਼ਿਆਦਾ ਭਾਵ ਮਹੱਤਵਪੂਰਨ ਹਨ। ਕੁਮਾਰ ਜਗਦੇਵ ਸਿੰਘ ਤੇ ਮਨਜੀਤ ਪੁਰੀ ਨੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ ਗੁਰਿੰਦਰ ਜੀਤ ਸਿੰਘ ,ਸਤਨਾਮ ਕੌਰ ਚੌਹਾਨ, ਕਮਲ ਸੇਖੋਂ , ਦਵਿੰਦਰ ਪਟਿਆਲਵੀ, ਗੁਰਦਰਸ਼ਨ ਸਿੰਘ ਗੁਸੀਲ ਆਦਿ ਹਾਜ਼ਰ ਰਹੇ। ਉਪਰੰਤ ਸਾਂਝਾ ਸਾਹਿਤਕ ਮੰਚ ਵੱਲੋਂ ਮਨਜੀਤ ਪੁਰੀ ਤੇ ਕੁਮਾਰ ਜਗਦੇਵ ਸਿੰਘ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×