ਕੈਂਪ ਦੌਰਾਨ 237 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 11 ਨਵੰਬਰ
ਸਥਾਨਕ ਰੋਟਰੀ ਕਲੱਬ ਵੱਲੋਂ ਡਾ. ਵੀਨਾ ਚੌਧਰੀ ਅੱਖਾਂ ਦਾ ਹਸਪਤਾਲ ਤੇ ਸ੍ਰੀ ਮਾਰਕੰਡੇਸ਼ਵਰ ਮਹਾਂਦੇਵ ਸ਼ਿਵ ਮੰਦਰ ਸਭਾ ਦੇ ਸਾਂਝੇ ਉਦਮ ਸਦਕਾ ਸ਼ਿਵ ਮੰਦਰ ਧਰਮਸ਼ਾਲਾ ਵਿਚ ਅੱਖਾਂ ਦਾ ਮੁਫਤ ਚੈਕ ਅੱਪ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਵੀਨਾ ਚੌਧਰੀ ਫਾਊਂਡੇਸ਼ਨ ਤੇ ਆਈ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾਕਟਰ ਡਾ. ਵਿਨੀਤ ਗੁਪਤਾ ਤੇ ਉਨ੍ਹਾਂ ਦੀ ਟੀਮ ਨੇ ਅੱਖਾਂ ਦੀ ਜਾਂਚ ਕੀਤੀ। ਕੈਂਪ ਦਾ ਆਰੰਭ ਕਲੱਬ ਦੇ ਪ੍ਰਧਾਨ ਡਾ.ਐੱਸਐੱਸ ਆਹੂਜਾ ਨੇ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਹਰ ਸਮੇਂ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ 237 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨਾਂ ਵਿੱਚੋਂ 80 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ। ਕਲੱਬ ਵਲੋਂ ਆਏ ਮਰੀਜ਼ਾਂ ਲਈ ਖਾਣੇ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਪ੍ਰੋ. ਡੀਵੀ ਚਕਰਪਾਣੀ, ਕਰਨਲ ਕੇਪੀ ਅਗਰਵਾਲ, ਜਗਮੋਹਨ ਮਨਚੰਦਾ, ਸੰਜੀਵ ਭਸੀਨ, ਆਰਕੇ ਗਰਗ, ਪ੍ਰਿਤਪਾਲ ਸਿੰਘ ਢਿੱਲੋਂ, ਸੁਰੇਸ਼ ਗੋਗੀਆ, ਐੱਸਐੱਸ ਖੁਰਾਣਾ, ਡਾ. ਆਰਐੱਸ ਘੁੰਮਣ, ਮਹੇਸ਼ ਗੋਇਲ, ਰਾਜ ਕਮਲ ਕਪੂਰ, ਕੁਲਦੀਪ ਗੁਪਤਾ, ਵਿਕਰਮ ਗੁਪਤਾ, ਐੱਸਸੀ ਸਿੰਗਲਾ, ਡਾ. ਗੁਰਦੀਪ ਸਿੰਘ ਹੇਰ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਵੀਰੇਂਦਰ ਠੁਕਰਾਲ ਨੇ ਨਿਭਾਈ। ਕੈਂਪ ਵਿੱਚ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਏ ਮਰੀਜ਼ਾਂ ਦੀ ਲੰਗਰ ,ਪਾਣੀ ਚਾਹ ਆਦਿ ਦੀ ਸੇਵਾ ਕੀਤੀ।