ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਵਿੱਚ 230 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ

07:44 AM May 17, 2024 IST
ਡਾ. ਕੇਡੀ ਸਿੰਘ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਦੇ ਹੋਏ। -ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 16 ਮਈ
ਐਸੋਸੀਏਸ਼ਨ ਆਫ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਡਿਸਟ੍ਰਿਕਟ 170-ਐਨ ਦੇ ਮੇਨ ਕਲੱਬ ਵੱਲੋਂ ਪ੍ਰਧਾਨ ਅਵਤਾਰ ਅਬਰੋਲ ਦੀ ਅਗਵਾਈ ਵਿੱਚ ਟਾਇਨੀ ਟੁਆਇਸ ਸਕੂਲ ਸੁਜਾਨਪੁਰ ਵਿੱਚ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਡਿਸਟ੍ਰਿਕਟ ਗਵਰਨਰ ਪ੍ਰਦੀਪ ਭਾਰਦਵਾਜ ਮੁੱਖ ਮਹਿਮਾਨ ਵਜੋਂ ਅਤੇ ਵਾਈਸ ਡਿਸਟ੍ਰਿਕਟ ਗਵਰਨਰ-1 ਵਰਿੰਦਰਜੀਤ ਕਲੇਰ ਤੇ ਵਾਈਸ ਡਿਸਟ੍ਰਿਕਟ ਗਵਰਨਰ-2 ਵਿਨੇ ਸ਼ਰਮਾ ਅਤੇ ਜ਼ੋਨ ਚੇਅਰਮੈਨ ਵਿਪਨ ਮਹਾਜਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਅੱਖਾਂ ਦੇ ਮਾਹਿਰ ਡਾ. ਕੇਡੀ ਸਿੰਘ, ਸਤਨਾਮ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 230 ਦੇ ਕਰੀਬ ਅੱਖਾਂ ਦੇ ਮਰੀਜ਼ਾਂ ਦਾ ਮੁਫਤ ਚੈੱਕਅੱਪ ਕੀਤਾ ਗਿਆ ਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚੋਂ 15 ਅਜਿਹੇ ਮਰੀਜ਼ਾਂ ਦੀ ਸ਼ਨਾਖਤ ਕੀਤੀ ਗਈ ਜਿਨ੍ਹਾਂ ਦੇ ਮੋਤੀਆ ਬਿੰਦ ਅਪਰੇਸ਼ਨ ਹੋਣੇ ਹਨ। ਇਸ ਮੌਕੇ ਡਾ. ਕੇਡੀ ਸਿੰਘ ਨੇ ਸ਼ੂਗਰ ਵਾਲੇ ਮਰੀਜ਼ਾਂ ਨੂੰ ਹਰ 6 ਮਹੀਨੇ ਬਾਅਦ ਅੱਖਾਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਇਸ ਕੈਂਪ ਨੂੰ ਵਿਨੋਦ ਮਹਾਜਨ, ਰੋਹਿਤ ਮਹਿਰਾ, ਐਮਐਸ ਚਾਵਲਾ, ਪ੍ਰਵੇਸ਼ ਭੰਡਾਰੀ ਅਤੇ ਜ਼ਿਲ੍ਹਾ ਪੀਆਰਓ ਸੰਜੀਵ ਘਈ, ਸੌਰਭ ਮਹਿਰਾ, ਆਨੰਦ ਸ਼ਰਮਾ, ਸੁਰੇਸ਼ ਭਗਤ, ਰੋਹਿਤ ਮਹਿਰਾ, ਸੁਨੀਲ ਚੋਪੜਾ, ਗਗਨ ਸ਼ਰਮਾ, ਤਰਸੇਮ ਸ਼ਰਮਾ, ਸੰਨੀ ਨੇ ਸਹਿਯੋਗ ਦੇ ਕੇ ਕਾਮਯਾਬ ਕੀਤਾ।

Advertisement

Advertisement