For the best experience, open
https://m.punjabitribuneonline.com
on your mobile browser.
Advertisement

ਕੈਂਪ ਦੌਰਾਨ ਸਵਾ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ

09:03 AM Apr 03, 2024 IST
ਕੈਂਪ ਦੌਰਾਨ ਸਵਾ ਸੌ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਰਤੀਆ: ਲਾਇਨਜ਼ ਕਲੱਬ ਰਤੀਆ ਟਾਊਨ ਵੱਲੋਂ ਅੱਜ ਅੱਖਾਂ ਦਾ ਅਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਵਪਾਰ ਮੰਡਲ ਦੇ ਪ੍ਰਧਾਨ ਰੂਪ ਗਰਗ ਹਾਜ਼ਰ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਰੀਜ਼ਨ ਚੇਅਰਮੈਨ ਲਾਇਨ ਈਸ਼ ਮਹਿਤਾ ਅਤੇ ਜ਼ੋਨ ਚੇਅਰਮੈਨ ਲਾਇਨ ਵਿਜੇ ਮਹਿਤਾ ਨੇ ਹਾਜ਼ਰੀ ਭਰੀ। ਅੱਜ ਜੈਨ ਸਮਾਧੀ ਹਸਪਤਾਲ ਦੇ ਡਾਇਰੈਕਟਰ ਦੀ ਅਗਵਾਈ ਹੇਠ ਅੱਖਾਂ ਦੇ ਮਾਹਿਰ ਡਾਕਟਰ ਰਾਹੁਲ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ 250 ਅੱਖਾਂ ਦੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਦੌਰਾਨ 123 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਹੋਈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਵਿਜੇ ਜਿੰਦਲ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਪ੍ਰਾਜੈਕਟ ਅਫਸਰ ਲਾਇਨ ਡਾ. ਅਨੁਜ ਗੁਪਤਾ, ਲਾਇਨ ਕੁਲਦੀਪ ਸ਼ਰਮਾ, ਲਾਇਨ ਅਸ਼ੋਕ ਚੋਪੜਾ, ਕਲੱਬ ਦੇ ਖਜ਼ਾਨਚੀ ਲਾਇਨ ਸੱਤਿਆ ਪ੍ਰਕਾਸ਼ ਜੈਨ ਹਾਜ਼ਰ ਸਨ। ਕਲੱਬ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×