For the best experience, open
https://m.punjabitribuneonline.com
on your mobile browser.
Advertisement

ਬਿਨਾਂ ਤਲਾਕ ਦੂਜਾ ਵਿਆਹ ਕਰਵਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼

10:30 AM Oct 24, 2024 IST
ਬਿਨਾਂ ਤਲਾਕ ਦੂਜਾ ਵਿਆਹ ਕਰਵਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼
Advertisement

ਪੱਤਰ ਪ੍ਰੇਰਕ
ਤਰਨ ਤਾਰਨ, 23 ਅਕਤੂਬਰ
ਇੱਥੇ ਪਰਵਾਸੀ ਭਾਰਤੀ ਵੱਲੋਂ ਆਪਣੀ ਪਹਿਲੀ ਪਤਨੀ ਤੋਂ ਤਲਾਕ ਲਏ ਬਿਨਾਂ ਦੂਜਾ ਵਿਆਹ ਕਰਵਾਉਣ ਦੀ ਚਾਲ ਉਸ ਵੇਲੇ ਧਰੀ-ਧਰਾਈ ਰਹਿ ਗਈ ਜਦੋਂ ਉਸ ਦੀ ਪਹਿਲੀ ਪਤਨੀ ਨੇ ਪੈਲੇਸ ਆ ਵਿੱਚ ਆ ਕੇ ਪਰਵਾਸੀ ਭਾਰਤੀ ਦਾ ਭਾਂਡਾ ਭੰਨ ਦਿੱਤਾ| ਪਿੰਡ ਦੇਵੀਦਾਸਪੁਰ ਦੇ ਗੁਰਜੀਤ ਸਿੰਘ ਨੇ ਤਰਨ ਤਾਰਨ ਦੇ ਨੇੜਲੇ ਪਿੰਡ ਪੰਡੋਰੀ ਗੋਲਾਂ ਦੀ ਲੜਕੀ ਨਾਲ ਵਿਆਹ ਕਰਵਾਉਣਾ ਸੀ| ਉਸ ਨੇ ਬਰਾਤ ਪਹਿਲਾਂ ਭੇਜ ਦਿੱਤੀ ਸੀ ਪਰ ਖ਼ੁਦ ਨਹੀਂ ਸੀ ਆਇਆ| ਇੰਨੇ ਨੂੰ ਉਸ ਦੀ ਪਹਿਲੀ ਪਤਨੀ ਹੋਣ ਦਾ ਦਾਅਵਾ ਕਰਦੀ ਫ਼ਿਰੋਜ਼ਪੁਰ ਦੀ ਕੋਮਲਜੀਤ ਕੌਰ ਪੁਲੀਸ ਲੈ ਕੇ ਆ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨਾਲ ਸਬੰਧਤ ਕੇਸ ਅਦਾਲਤ ਵਿੱਚ ਚਲਦਾ ਹੈ| ਇਸ ਮਗਰੋਂ ਗੁਰਜੀਤ ਸਿੰਘ ਵਿਆਹ ਕਰਵਾਉਣ ਲਈ ਨਹੀਂ ਆਇਆ| ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਉਸ ਦੀ ਭਾਲ ਸ਼ੁਰੂ ਕੀਤੀ|

Advertisement

Advertisement
Advertisement
Author Image

Advertisement