ਭਾਰਤੀ ਗਰਿੱਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਨੂੰ ਬਿਜਲੀ ਦੀ ਬਰਾਮਦ ਸ਼ੁਰੂ
06:58 AM Nov 16, 2024 IST
ਨਵੀਂ ਦਿੱਲੀ:
Advertisement
ਨੇਪਾਲ ਤੋਂ ਭਾਰਤੀ ਗਰਿੱਡ ਰਾਹੀਂ ਬੰਗਲਾਦੇਸ਼ ਨੂੰ ਬਿਜਲੀ ਟਰਾਂਸਮਿਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤੀ ਗਰਿੱਡ ਰਾਹੀਂ ਤਿੰਨ ਧਿਰੀ ਬਿਜਲੀ ਸੌਦਾ ਹੋਇਆ ਹੈ। ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਨੇ ਵਰਚੁਅਲੀ ਇਸ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਦਾ ਪ੍ਰਬੰਧ ਨੇਪਾਲ ਦੇ ਊਰਜਾ, ਜਲ ਸਰੋਤ ਅਤੇ ਸਿੰਜਾਈ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕੀਤਾ ਗਿਆ ਸੀ। ਤਿੰਨ ਪੱਧਰੀ ਬਿਜਲੀ ਲੈਣ-ਦੇਣ ਦਾ ਇਹ ਪਹਿਲਾ ਮੌਕਾ ਹੈ ਜਿਸ ਨੂੰ ਭਾਰਤੀ ਗਰਿੱਡ ਰਾਹੀਂ ਯਕੀਨੀ ਬਣਾਇਆ ਗਿਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਗਰਿੱਡ ਰਾਹੀਂ ਨੇਪਾਲ ਤੋਂ ਬੰਗਲਾਦੇਸ਼ ਤੱਕ ਬਿਜਲੀ ਪ੍ਰਵਾਹ ਦੀ ਸ਼ੁਰੂਆਤ ਨਾਲ ਬਿਜਲੀ ਸੈਕਟਰ ’ਚ ਉਪ-ਖੇਤਰੀ ਸੰਪਰਕ ਨੂੰ ਹੁਲਾਰਾ ਮਿਲੇਗਾ। -ਪੀਟੀਆਈ
Advertisement
Advertisement