ਦਵਾਈਆਂ ਦੀ ਫੈਕਟਰੀ ਵਿੱਚ ਧਮਾਕਾ, ਤਿੰਨ ਜ਼ਖ਼ਮੀ
07:51 AM Sep 30, 2024 IST
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਸਤੰਬਰ
ਸਥਾਨਕ ਬਟਾਲਾ ਰੋਡ ਸਥਿਤ ਇੱਕ ਦਵਾਈਆਂ ਦੀ ਫੈਕਟਰੀ ਵਿੱਚ ਅੱਜ ਧਮਾਕਾ ਹੋਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਧਮਾਕਾ ਅੱਜ ਸ਼ਾਮ ਵੇਲੇ ਹੋਇਆ। ਫੈਕਟਰੀ ਵਿੱਚ ਉਸ ਵੇਲੇ ਕੁਝ ਕਰਮਚਾਰੀ ਕੰਮ ਕਰ ਰਹੇ ਸਨ, ਜਿਨਾਂ ’ਚੋਂ ਤਿੰਨ ਜ਼ਖ਼ਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਅਤੇ ਫਾਇਰ ਬ੍ਰਿਗੇਡ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫੈਕਟਰੀ ਮਾਲਕ ਵਰੁਣ ਸੂਰੀ ਨੇ ਜਾਣਕਾਰੀ ਦਿੱਤੀ ਹੈ ਕਿ ਫੈਕਟਰੀ ਵਿੱਚ ਦਵਾਈਆਂ ਬਣਾਈਆਂ ਜਾਂਦੀਆਂ ਹਨ ਅਤੇ ਦਵਾਈਆਂ ਸਬੰਧੀ ਪਾਊਡਰ ਸੁਕਾਉਣ ਵਾਸਤੇ ਇੱਕ ਡਰਾਇਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਵਧੇਰੇ ਗਰਮ ਹੋਣ ਕਾਰਨ ਫਟ ਗਿਆ। ਇਸ ਘਟਨਾ ਵਿੱਚ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ।
Advertisement
Advertisement