ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਰਿੱਜ ਦੀ ਗੈਸ ਲੀਕ ਹੋਣ ਕਾਰਨ ਧਮਾਕਾ, ਪਿਉ-ਪੁੱਤ ਦੀ ਮੌਤ

07:30 AM Nov 11, 2023 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 10 ਨਵੰਬਰ
ਇੱਥੋਂ ਦੇ ਸਤਨਾਮ ਨਗਰ ਵਿੱਚ ਅੱਜ ਸਵੇਰੇ ਫਰਿੱਜ ਦੇ ਕੰਪ੍ਰੈਸਰ ਵਿੱਚੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਧਮਾਕੇ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਮ੍ਰਤਿਕਾਂ ਦੀ ਪਛਾਣ ਹਰਪਾਲ ਸਿੰਘ (45) ਅਤੇ ਉਸ ਦੇ ਪੁੱਤਰ ਜੋਬਨਜੀਤ ਸਿੰਘ (17) ਵਜੋਂ ਹੋਈ ਹੈ। ਘਟਨਾ ਵਿੱਚ ਹਰਪਾਲ ਸਿੰਘ ਦੀ ਪਤਨੀ ਵੀ ਝੁਲਸ ਗਈ ਹੈ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਕਈ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜ ਦਿੱਤੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲੇ ਧਮਾਕੇ ਤੋਂ ਬਾਅਦ ਘਰ ਵਿੱਚ ਅੱਗ ਲੱਗ ਗਈ। ਹਰਪਾਲ ਸਿੰਘ ਤੇ ਉਸ ਦਾ ਪੁੱਤਰ ਜੋਬਨਪ੍ਰੀਤ ਕਮਰੇ ਵਿੱਚ ਦਾਖ਼ਲ ਹੋ ਗਏ। ਜਿੱਥੇ ਕੰਪ੍ਰੈਸਰ ਤੋਂ ਗੈਸ ਨਿਕਲਣ ਕਾਰਨ ਪਿਓ-ਪੁੱਤ ਦੀ ਮੌਤ ਹੋ ਗਈ। ਅੱਗ ਨਾਲ ਘਰ ਅੰਦਰ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਫਰਿੱਜ ਦੇ ਕੰਪ੍ਰੈਸਰ ਵਿੱਚੋਂ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ।

Advertisement

Advertisement