For the best experience, open
https://m.punjabitribuneonline.com
on your mobile browser.
Advertisement

ਪੀਯੂ-ਪੀਜੀਆਈ ਅੰਡਰਪਾਸ ਬਣਾਉਣ ਲਈ ਪ੍ਰਕਿਰਿਆ ਤੇਜ਼

11:31 AM Jul 08, 2024 IST
ਪੀਯੂ ਪੀਜੀਆਈ ਅੰਡਰਪਾਸ ਬਣਾਉਣ ਲਈ ਪ੍ਰਕਿਰਿਆ ਤੇਜ਼
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 7 ਜੁਲਾਈ
ਸਿਟੀ ਬਿਊਟੀਫੁਲ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਵਾਲੀ ਸੜਕ ’ਤੇ ਪੈਦਲ ਲੰਘਣ ਵਾਲਿਆਂ ਨੂੰ ਵਧੇਰੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਪੰਜਾਬ ਯੂਨੀਵਰਸਿਟੀ ਤੋਂ ਪੀਜੀਆਈ ਤੱਕ ਪੈਦਲ ਚੱਲਣ ਵਾਲਿਆਂ ਲਈ ਅੰਡਰਪਾਸ ਬਣਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਅੰਡਰਪਾਸ ਬਣਾਉਣ ਬਾਰੇ ਚਾਰ ਸਾਲ ਪਹਿਲਾਂ ਵੀ ਪ੍ਰਸ਼ਾਸਨ ਨੇ ਫੈਸਲਾ ਕੀਤਾ ਸੀ, ਪਰ ਚਾਰ ਸਾਲਾਂ ਤੋਂ ਇਹ ਫਾਈਲ ਠੰਡੇ ਬਸਤੇ ਵਿੱਚ ਪਈ ਹੈ। ਹੁਣ ਮੁੜ ਤੋਂ ਯੂਟੀ ਪ੍ਰਸ਼ਾਸਨ ਨੇ ਪੀਯੂ ਤੋਂ ਪੀਜੀਆਈ ਤੱਕ ਅੰਡਰਪਾਸ ਬਣਾਉਣ ਲਈ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਅੰਡਰਪਾਸ ਲਈ ਇੰਜਨੀਅਰਿੰਗ ਸਲਾਹਾਂ ਵਾਸਤੇ ਸਲਾਹਕਾਰ ਦੀ ਨਿਯੁਕਤੀ ਵਾਸਤੇ ਅਰਜ਼ੀਆਂ ਮੰਗੀਆਂ ਹਨ। ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਪ੍ਰਾਜੈਕਟ ਨੂੰ ਕੁਝ ਮਾਮੂਲੀ ਤਬਦੀਲੀਆਂ ਤੋਂ ਬਾਅਦ ਚੰਡੀਗੜ੍ਹ ਹੈਰੀਟੇਜ ਕੰਜਰਵੇਸ਼ਨ ਕਮੇਟੀ (ਸੀਐੱਚਸੀਸੀ) ਕੋਲ ਭੇਜਿਆ ਗਿਆ ਸੀ, ਜਿਸ ਨੇ ਸੋਧੇ ਹੋਏ ਡਿਜ਼ਾਈਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਅਗਲੇਰੀ ਕਾਰਵਾਈ ਹੁਣ ਸ਼ੁਰੂ ਕਰ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 7.20 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅੰਡਰਪਾਸ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੀਵਰੇਜ ਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਲੇ ਪਾਈਪ ਲਾਈਨਾਂ ਨੂੰ ਤਬਦੀਲ ਕਰਨਾ ਹੋਵੇਗਾ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਸੀਐੱਚਸੀਸੀ ਨੇ ਯੂਟੀ ਪ੍ਰਸ਼ਾਸਨ ਨੂੰ ਨਿਰਦੇਸ਼ ਦਿੰਦਿਆਂ ਅੰਡਰਪਾਸ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ਲਈ ਪੀਯੂ ਤੇ ਪੀਜੀਆਈ ਨੂੰ ਥਾਂ ਦੇਣ ਦੀ ਅਪੀਲ ਕੀਤੀ ਸੀ। ਇਸ ਨੂੰ ਦੋਵਾਂ ਸੰਸਥਾਵਾਂ ਨੇ ਠੁਕਰਾ ਦਿੱਤਾ ਸੀ। ਪੀਯੂ ਤੇ ਪੀਜੀਆਈ ਦੇ ਵਾਧੂ ਜਗ੍ਹਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਅੰਡਰਪਾਸ ਦਾ ਡਿਜ਼ਾਈਨ ਵਿੱਚ ਕੁਝ ਬਦਲਾਅ ਕਰ ਦਿੱਤੇ ਸਨ।
ਪੀਯੂ ਤੋਂ ਪੀਜੀਆਈ ਤੱਕ ਪੈਦਲ ਅੰਡਰਪਾਲ ਹੁਣ ਸਿਰਫ਼ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਸੀਮਤ ਖੇਤਰ ਵਿੱਚ ਹੀ ਤਿਆਰ ਕੀਤਾ ਜਾਵੇਗਾ। ਇਸ ਨੂੰ ਸੜਕ ਤੋਂ ਅੱਗੇ ਨਹੀਂ ਵਧਾਇਆ ਜਾਵੇਗਾ।
ਇਸ ਅੰਡਰਪਾਸ ਵਿੱਚ ਪਹਿਲਾਂ 20 ਦੁਕਾਨਾਂ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਪਰ ਹੁਣ ਸਿਰਫ਼ 12 ਦੁਕਾਨਾਂ ਹੀ ਬਣਨਗੀਆਂ। ਅੰਡਰਪਾਸ ਦੀ ਚੌੜਾਈ 17 ਮੀਟਰ ਤੋਂ ਘਟਾ ਕੇ 14 ਮੀਟਰ ਕਰ ਦਿੱਤੀ ਹੈ, ਜਦੋਂਕਿ ਅੰਡਰਪਾਸ ਵਿੱਚ ਕੋਈ ਐਸਕੇਲੇਟਰ ਦੀ ਸਹੂਲਤ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਨਵੰਬਰ 2019 ਵਿੱਚ ਯੂਟੀ ਦੇ ਤਤਕਾਲੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਅੰਡਰਪਾਸ ਦੀ ਉਸਾਰੀ ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਸੀ।

Advertisement

ਪੀਯੂ ਤੋਂ ਪੀਜੀਆਈ ਅੱਗਿਓਂ ਲੰਘਣ ਵੇਲੇ ਲੋਕਾਂ ਨੂੰ ਆਉਂਦੀ ਹੈ ਭਾਰੀ ਦਿੱਕਤ

ਪੰਜਾਬ ਯੂਨੀਵਰਸਿਟੀ ਤੇ ਪੀਜੀਆਈ ਵਿਚਕਾਰ ਵਾਹਨਾਂ ਦੀ ਭਾਰੀ ਆਮਦ ਕਰਕੇ ਪੈਦਲ ਗੁਜਰਨ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਪੀਯੂ ਤੋਂ ਪੀਜੀਆਈ ਤੱਕ ਪੈਦਲ ਚੱਲਣ ਵਾਲਿਆਂ ਦੀ ਅੰਡਰਪਾਸ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਲੋਕ ਅਸਾਨੀ ਨਾਲ ਸੜਕ ਪਾਰ ਕਰ ਸਕਣਗੇ।

Advertisement

Advertisement
Author Image

sukhwinder singh

View all posts

Advertisement