ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ਦੇ ‘ਐਗਜ਼ਿਟ ਪੋਲ’ ਭਾਜਪਾ ਵੱਲੋਂ ਸਪਾਂਸਰਡ: ਗਾਂਧੀ

08:51 AM Jun 03, 2024 IST
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾ. ਧਰਮਵੀਰ ਗਾਂਧੀ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਜੂਨ
ਜ਼ਿਲ੍ਹਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਸਬੰਧੀ ‘ਐਗਜ਼ਿਟ ਪੋਲ’ ਭਾਜਪਾ ਵੱਲੋਂ ‘ਸਪਾਂਸਰਡ’ ਹਨ। ਇਹ ਸਾਰੇ ਪਾਣੀ ਦੇ ਬੁਲਬੁਲੇ ਵਾਂਗ 4 ਜੂਨ ਨੂੰ ਫੁੱਟ ਜਾਣਗੇ। ਉਹ ਇੱਥੇ ਰਸਮੀ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ‌ਕਿ ਭਾਜਪਾ ਦਾ ਕਿਰਦਾਰ ਹੈ ਕਿ ਉਹ ਸੱਤਾ ਹਾਸਲ ਕਰਨ ਲਈ ਕੋਈ ਵੀ ਸਾਜ਼ਿਸ਼ ਕਰ ਸਕਦੀ ਹੈ ਤੇ ਉਸ ਦੀ ਮਦਦ ’ਚ ਵੱਡੇ ਕਾਰਪੋਰੇਟ ਘਰਾਣੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕਾਂ ਨੇ ਦਿਖਾ ਦਿੱਤਾ ਹੈ ਕ‌ਿ ‘ਇੰਡੀਆ ਗੱਠਜੋੜ’ 295 ਸੀਟਾਂ ਲੈ ਕੇ ਅਗਲੀ ਸਰਕਾਰ ਬਣਾ ਰਿਹਾ ਹੈ।
ਡਾ. ਗਾਂਧੀ ਨੇ ਦੋਸ਼ ਲਾਇਆ ਕਿ ਭਾਰਤੀ ਚੋਣ ਕਮਿਸ਼ਨ ਇੱਕ ਅਜਿਹਾ ਅੰਪਾਇਰ ਹੈ ਜੋ ਭਾਜਪਾ ਦੇ ਪੱਖ ਵਿੱਚ ਹੀ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਨੇਕਾਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਕੋਈ ਵੀ ਜਵਾਬ ਨਹੀਂ ਮੰਗਿਆ ਗਿਆ। ਉਨ੍ਹਾਂ ਕਿਹਾ ਕਿ ਸਾਲ 2004 ਵਿੱਚ ‘ਐਗਜ਼ਿਟ ਪੋਲ’ ਭਾਜਪਾ ਦੀ ਸਰਕਾਰ ਬਣਾ ਰਹੇ ਸਨ ਤਾਂ ‘ਸ਼ਾਇਨਿੰਗ ਇੰਡੀਆ’ ਦਾ ਬੁਲਬੁਲਾ ਬੁਰੀ ਤਰ੍ਹਾਂ ਫੁੱਟਿਆ ਸੀ। ਇਸੇ ਤਰ੍ਹਾਂ ਸਾਲ 2009 ਵਿੱਚ ਇਨ੍ਹਾਂ ਪੋਲਾਂ ਨੇ ਭਾਜਪਾ ਨੂੰ ਹੀ ਭਾਰਤ ਦੀ ਸੱਤਾਧਾਰੀ ਪਾਰਟੀ ਬਣਾ ਦਿੱਤਾ ਸੀ, ਪਰ ਡਾ. ਮਨਮੋਹਨ ਸਿੰਘ ਨੇ ਪੂਰੇ 10 ਸਾਲ ਦਾ ਕਾਰਜਕਾਲ ਪੂਰਾ ਕੀਤਾ। ਮਮਤਾ ਬੈਨਰਜੀ ਨੂੰ ਵੀ ਐਗਜ਼ਿਟ ਪੋਲ ਨੇ ਹਰਾ ਦਿੱਤਾ ਸੀ, ਪਰ ਉੱਥੇ ਵੀ ਭਾਜਪਾ ਬੁਰੀ ਤਰ੍ਹਾਂ ਹਾਰ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਟਿਆਲਾ ਵਿੱਚ ਭਾਜਪਾ ਨੇ ਵੋਟਰਾਂ ਨੂੰ ਰੁਪਏ ਵੰਡੇ ਹਨ ਤੇ ਸਬੂਤ ਆਉਣ ’ਤੇ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਚੋਣਾਂ ਤੋਂ ਪਹਿਲਾਂ ਕਈ ਥਾਵਾਂ ’ਤੇ ਅਯੁੱਧਿਆ ਤੋਂ ਲਿਆਂਦਾ ਪ੍ਰਸ਼ਾਦ ਵੰਡਿਆ ਤੇ ਇਸ ਦੇ ਨਾਮ ’ਤੇ ਲੋਕਾਂ ਤੋਂ ਵੋਟਾਂ ਮੰਗੀਆਂ।

Advertisement

Advertisement
Advertisement