ਸਕੂਲ ’ਚ ਵੱਖ-ਵੱਖ ਵਿਸ਼ਿਆਂ ਦੇ ਮਾਡਲਾਂ ਦੀ ਪ੍ਰਦਰਸ਼ਨੀ
ਪੱਤਰ ਪ੍ਰੇਰਕ
ਧਾਰੀਵਾਲ, 25 ਨਵੰਬਰ
ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿੱਚ ਪ੍ਰਿੰਸੀਪਲ ਰਜੀਨਾ ਪੌਲ ਦੀ ਅਗਵਾਈ ਵਿੱਚ ਬੱਚਿਆਂ ਵੱਲੋਂ ਤਿਆਰ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਾਜੈਕਟ ਅਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਵਾਤਾਵਰਣ, ਵਾਟਰ ਟ੍ਰੀਟਮੈਂਟ ਪਲਾਂਟ, ਕੰਪਿਊਟਰ, ਸਮਾਰਟ ਸਿਟੀ, ਇਤਿਹਾਸ, ਪੰਜਾਬੀ, ਹਿੰਦੀ, ਅੰਗਰੇਜ਼ੀ, ਸਾਇੰਸ, ਡਰਾਇੰਗ ਆਦਿ ਨਾਲ ਸਬੰਧਿਤ ਵੱਖ ਵੱਖ ਪ੍ਰਾਜੈਕਟਾਂ ਤੇ ਮਾਡਲਾਂ ਅਤੇ ਪੰਜਾਬੀ ਵਿਰਸੇ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਡੀਨ ਡਾ. ਆਰ.ਪੀ.ਐੱਸ. ਬੇਦੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸਿਸਟਰ ਮਰਸੀ, ਸਿਸਟਰ ਫਰਾਂਸਿਸਕਾ, ਪੀ.ਆਰ.ਓ. ਸਵਰਨ ਸਿੰਘ, ਸਟਾਫ ਸੈਕਟਰੀ ਨੇਹਾ ਚੋਪੜਾ, ਨਾਰਮਨ ਇਜੈਕੀਅਲ, ਮਨੀਰਾ ਬੱਲ, ਪੂਨਮਜੀਤ ਕੌਰ, ਪ੍ਰੋਗਰਾਮ ਕੋਆਰਡੀਨੇਟਰ ਜਸਮੀਤ ਕੌਰ, ਸੁਦਰਸ਼ਨ ਸਿੱਧੂ, ਰਜਨੀ ਬਾਲਾ, ਮੈਡਮ ਮੰਜੂ, ਨਵਜੋਤ ਕੌਰ, ਅੰਜੂ ਖੋਖਰ ਸੋਫੀਆ, ਪੂਜਾ ਖੋਸਲਾ, ਹੈੱਡ ਗਰਲ ਸੀਆ ਸੋਫੀਆ, ਹੈੱਡ ਬੁਆਏ ਅਰਮਾਨਦੀਪ ਸਿੰਘ, ਐਲ.ਐਮ.ਸੀ. ਮੈਂਬਰ ਬਿਕਰਮਜੀਤ ਸਿੰਘ ਘੁੰਮਣ, ਡਾ. ਅੰਜੂ ਡੱਬ, ਨਿੱਧੀ ਮੋਦਗਿੱਲ, ਗੁਰਦੀਪ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।