ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਦਾ ਐੱਨਸੀਸੀ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ

09:47 AM Jul 18, 2024 IST
ਹੋਣਹਾਰ ਵਿਦਿਆਰਥਣ ਦਾ ਸਨਮਾਨ ਕਰਦੇ ਹੋਏ ਕਮਾਂਡਿੰਗ ਅਫਸਰ।

ਜ਼ੀਰਾ:

Advertisement

ਐੱਨਸੀਸੀ ਅਕੈਡਮੀ ਮਲੋਟ ਵਿਚ ਕਮਾਂਡਿੰਗ ਅਫਸਰ ਅਰਵਿੰਦ, 13 ਪੰਜਾਬ ਬਟਾਲੀਅਨ ਫਿਰੋਜ਼ਪੁਰ ਦੀ ਦੇਖ-ਰੇਖ ਹੇਠ ਸਾਲਾਨਾ ਐੱਨਸੀਸੀ ਕੈਂਪ ਲਾਇਆ ਗਿਆ। ਏਐੱਨਓ ਸੰਜੇ ਭਾਰਦਵਾਜ, ਸੀਟੀਓ ਰੇਣੂਕਾ ਠਾਕੁਰ ਅਤੇ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 23 ਸਕੂਲਾਂ ਦੇ 500 ਦੇ ਕਰੀਬ ਐੱਨਸੀਸੀ ਕੈਡਿਟਾਂ ਨੇ ਭਾਗ ਲਿਆ। ਇਸ ਦੌਰਾਨ ਐੱਮਬਰੌਜ਼ੀਅਲ ਪਬਲਿਕ ਸਕੂਲ ਜ਼ੀਰਾ ਦੇ ਐੱਨਸੀਸੀ ਕੈਡਿਟਾਂ ਨੇ ਇਸ ਕੈਂਪ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਰਿੰਦਰਬੀਰ ਕੌਰ ਨੇ ਐਂਕਰਿੰਗ ਵਿੱਚੋਂ ਪਹਿਲਾ, ਅਰੁਣਦੀਪ ਕੌਰ ਨੇ ਸਕਿੱਟ ਵਿੱਚੋਂ ਪਹਿਲਾ, ਆਸ਼ਮੀਨ ਕੌਰ ਨੇ ਭੰਗੜੇ ਵਿਚੋਂ ਪਹਿਲਾ, ਹਰਭਜਨ ਸਿੰਘ ਨੇ ਡਰਿੱਲ ਮੁਕਾਬਲੇ ਵਿੱਚ ਦੂਜਾ, ਗੁਰਪ੍ਰੀਤ ਕੌਰ ਅਤੇ ਲਖਬੀਰ ਸਿੰਘ ਨੇ ਮੈਪ ਰੀਡਿੰਗ ਵਿੱਚ ਤੀਜਾ ਅਤੇ ਜੋਬਨਪ੍ਰੀਤ ਸਿੰਘ ਨੇ ਫਾਈਰਿੰਗ ਮੁਕਾਬਲੇ ਵਿੱਚ ਤੀਜਾ ਸਥਾਨ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਐੱਨਸੀਸੀ ਕੈਡਿਟਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement
Advertisement